ਆਲੂ-ਚੌਲ ਖਾਓ, ਲੰਬੀ ਉਮਰ ਜੀਓ

0
296

ਨਵੀਂ ਦਿੱਲੀ – ਕਾਰਬੋਹਾਈਡ੍ਰੇਟ ਸਿਹਤ ਲਈ ਇੰਨਾ ਵੀ ਮਾੜਾ ਨਹੀਂ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਖਾਣ-ਪੀਣ ਲਈ ਕਾਰਬੋਹਾਈਡ੍ਰੇਟ ਨੂੰ ਪੂਰੀ ਤਰ੍ਹਾਂ ਹਟਾਉਣ ਨਾਲ ਜ਼ਿੰਦਗੀ ਘੱਟ ਹੋ ਸਕਦੀ ਹੈ। ਇਕ ਖੋਜ ‘ਚ ਇਹ ਤੱਥ ਸਾਹਮਣੇ ਆਇਆ ਹੈ ਕਿ ਕਾਰਬੋਹਾਈਡ੍ਰੇਟ ‘ਚ ਲੰਬੀ ਉਮਰ ਦਾ ਰਾਜ਼ ਲੁਕਿਆ ਹੋਇਆ ਹੈ।
‘ਦਿ ਲਾਂਸੇਟ’ ‘ਚ ਛਪੇ ਅਧਿਐਨ ਮੁਤਾਬਕ ਜੋ ਲੋਕ ਹਰ ਰੋਜ਼ ਘੱਟੋ-ਘੱਟ ਅੱਧੀ ਕੈਲੋਰੀ ਕਾਰਬੋਹਾਈਡ੍ਰੇਟ ਰਾਹੀਂ ਲੈਂਦੇ ਹਨ, ਲੰਬਾ ਜਿਊਂਦੇ ਹਨ। ਇਹ ਖੋਜ ਅਹਿਮ ਹੈ। ਹਾਲਾਂਕਿ ਆਮ ਤੌਰ ‘ਤੇ ਕਾਰਬੋਹਾਈਡ੍ਰੇਟ ਨੂੰ ਖਰਾਬ ਮੰਨਿਆ ਜਾਂਦਾ ਹੈ।
ਮੋਟਾਪੇ ਲਈ ਇਸ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਬ੍ਰੈੱਡ, ਆਲੂ-ਚੌਲ ਜਾਂ ਪਾਸਤਾ ਨੂੰ ਪੂਰੀ ਤਰ੍ਹਾਂ ਡਾਈਟ ਤੋਂ ਹਟਾਉਣ ‘ਤੇ ਫਾਇਦੇ ਘੱਟ ਅਤੇ ਨੁਕਸਾਨ ਜ਼ਿਆਦਾ ਹੋ ਸਕਦੇ ਹਨ। ਹਾਲਾਂਕਿ ਲੋੜ ਤੋਂ ਵੱਧ ਕਾਰਬੋਹਾਈਡ੍ਰੇਟ ਯਕੀਨੀ ਤੌਰ ‘ਤੇ ਸਿਹਤ ਲਈ ਨੁਕਸਾਨਦਾਈ ਹੈ।