ਰਾਖਵਾਂਕਰਨ ਤੇ ਸ਼ਰਨਾਰਥੀ ਦੇਸ਼ ਲਈ ਖਤਰਾ : ਰਾਮਦੇਵ

0
510

ਰੋਹਤਕ: ਯੋਗ ਗੁਰੂ ਬਾਬਾ ਰਾਮਦੇਵ ਨੇ ਮੌਜੂਦਾ ਰਾਖਵਾਂਕਰਨ ਵਿਵਸਥਾ ‘ਚ ਬਦਲਾਅ ਕਰਨ ਦੀ ਜਿੱਥੇ ਵਕਾਲਤ ਕੀਤੀ ਹੈ ਉੱਥੇ ਹੀ ਗੈਰਕਾਨੂੰਨੀ ਨਾਗਰਿਕਾਂ ਨੂੰ ਦੇਸ਼ ਲਈ ਵੱਡਾ ਖਤਰਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦਲਿਤਾਂ ਤੇ ਪਛੜੇ ਵਰਗਾਂ ‘ਚ ਜੋ ਸਮਰੱਥ ਹਨ, ਉਨ੍ਹਾਂ ਨੂੰ ਰਾਖਵਾਂਕਰਨ ਨਹੀਂ ਮਿਲਣਾ ਚਾਹੀਦਾ। ਇਸ ਦੇ ਨਾਲ ਹੀ ਕਰੀਮੀ ਲੇਅਰ ਨੂੰ ਪ੍ਰਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ। ਰਾਮਦੇਵ ਅੱਜ ਰੋਹਤਕ ਦੇ ਬਾਬਾ ਮਸਤਨਾਥ ਮੱਠ ‘ਚ ਪਹੁੰਚੇ ਸਨ।

ਰਾਮਦੇਵ ਨੇ ਕਿਹਾ ਕਿ ਜਦੋਂ ਤੱਕ ਗਰੀਬੀ ਦੂਰ ਨਹੀਂ ਹੋਵੇਗੀ ਉਦੋਂ ਤੱਕ ਰਾਖਵੇਂਕਰਨ ਦੀ ਅੱਗ ਬੁੱਝਣ ਵਾਲੀ ਨਹੀਂ। ਇਸ ਦੌਰਾਨ ਰਾਮਦੇਵ ਨੇ ਗੈਰ-ਨਾਗਰਿਕਾਂ ਨੂੰ ਦੇਸ਼ ਲਈ ਬਹੁਤ ਵੱਡਾ ਖਤਰਾ ਦੱਸਦਿਆਂ ਕਿਹਾ ਕਿ ਭਾਵੇਂ ਉਹ ਬੰਗਲਾਦੇਸ਼ੀ ਹੋਣ ਜਾਂ ਰੋਹਿੰਗਿਆ, ਦੇਸ਼ ਲਈ ਉਹ ਖਤਰਾ ਹਨ। ਰਾਮਦੇਵ ਨੇ ਕਿਹਾ ਕਿ ਕਸ਼ਮੀਰ ਦਾ ਮੁੱਦਾ ਅਜੇ ਸੁਲਝਿਆ ਨਹੀਂ ਤੇ ਕਸ਼ਮੀਰ ਤੋਂ ਜ਼ਿਆਦਾ ਗੈਰ ਨਾਗਰਿਕ ਦੇਸ਼ ‘ਚ ਰਹਿ ਰਹੇ ਹਨ।

ਉਨ੍ਹਾਂ ਕਿਹਾ ਕਿ ਦੇਸ਼ ‘ਚ ਇਸ ਸਮੇਂ ਕਰੀਬ 4 ਕਰੋੜ ਲੋਕ ਗੈਰਕਾਨੂੰਨੀ ਤੌਰ ‘ਤੇ ਰਹਿ ਰਹੇ ਹਨ। ਜੇਕਰ ਅਜਿਹੇ ਨਾਗਰਿਕਾਂ ਨੂੰ ਨਾ ਰੋਕਿਆ ਗਿਆ ਤਾਂ 10 ਹੋਰ ਕਸ਼ਮੀਰ ਤਿਆਰ ਹੋਣਗੇ।