ਰੱਦ ਟਿਕਟਾਂ ਤੋਂ ਰੇਲਵੇ ਨੇ ਕਮਾਏ 13.94 ਅਰਬ

0
356

ਇੰਦੌਰ-ਰੇਲਵੇ ਨੂੰ ਯਾਤਰੀ ਟਿਕਟਾਂ ਦੀ ਵਿਕਰੀ ਦੇ ਨਾਲ ਟਿਕਟ ਰੱਦ ਕੀਤੇ ਜਾਣ ਨਾਲ ਵੀ ਮੋਟੀ ਕਮਾਈ ਹੋ ਰਹੀ ਹੈ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਨਾਲ ਖੁਲਾਸਾ ਹੋਇਆ ਹੈ ਕਿ ਵਿੱਤੀ ਸਾਲ 2017-2018 ‘ਚ ਟਿਕਟ ਰੱਦ ਕੀਤੇ ਜਾਣ ਦੇ ਬਦਲੇ ਯਾਤਰੀਆਂ ਤੋਂ ਵਸੂਲੀ ਗਈ ਫੀਸ ਨਾਲ ਰੇਲਵੇ ਦੇ ਖਜ਼ਾਨੇ ‘ਚ ਲਗਭਗ 13.94 ਅਰਬ ਰੁਪਏ ਜਮ੍ਹਾ ਹੋਏ। ਮੱਧ ਪ੍ਰਦੇਸ਼ ਦੇ ਨੀਮਚ ਨਿਵਾਸੀ ਸਮਾਜਕ ਵਰਕਰ ਸ਼ਿਵ ਗੌੜ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਰੇਲ ਮੰਤਰਾਲਾ ਦੇ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਸੀ. ਆਰ. ਆਈ. ਐੱਸ.) ਦੇ ਇਕ ਅਫਸਰ ਤੋਂ ਆਰ. ਟੀ. ਆਈ. ਦੇ ਤਹਿਤ ਇਹ ਜਾਣਕਾਰੀ ਮਿਲੀ ਹੈ। ਆਰ. ਟੀ. ਆਈ. ਦੇ ਤਹਿਤ ਦਿੱਤੇ ਗਏ ਜਵਾਬ ‘ਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਵਿੱਤੀ ਸਾਲ ਦੌਰਾਨ ਚਾਰਟ ਬਣਨ ਤੋਂ ਬਾਅਦ ਵੀ ਉਡੀਕ ਸੂਚੀ ‘ਚ ਹੀ ਰਹਿ ਗਏ ਯਾਤਰੀ ਟਿਕਟਾਂ ਦੇ ਰੱਦ ਹੋਣ ‘ਤੇ ਵਸੂਲੀ ਗਈ ਫੀਸ ਤੋਂ ਰੇਲਵੇ ਨੇ 88.55 ਕਰੋੜ ਰੁਪਏ ਦੀ ਕਮਾਈ ਕੀਤੀ।