ਚੰਡੀਗੜ੍ਹ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ‘ਆਪ’ ਵਿਧਾਇਕ ‘ਤੇ ਮਾਇਨਿੰਗ ਮਾਫੀਆ ਵੱਲੋਂ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇੱਕ ਵਿਧਾਇਕ ਦੀ ਪੱਗ ਉਤਾਰੀ ਗਈ ਹੈ ਜੋ ਬਹੁਤ ਸ਼ਰਮਨਾਕ ਹੈ। ਸਿੱਧੂ ਨੇ ਕਿਹਾ ਕਿ ਵਿਧਾਇਕ ਦੀ ਤਾਕਤ ਵੋਟਰ ਹੈ। ਜਦੋਂ ਵਿਧਾਇਕ ਬੋਲਦਾ ਹੈ ਤਾਂ ਸਮਝੋ ਲੋਕ ਬੋਲ ਰਹੇ ਹਨ।
ਨਵਜੋਤ ਸਿੱਧੂ ਨੇ ‘ਆਪ’ ਵਿਧਾਇਕ ਦੀ ਹਮਾਇਤ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਹਿੰਸਾ ਦਾ ਕੋਈ ਰੋਲ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ ਸਖਤ ਕਦਮ ਚੁੱਕੇਗੀ। ਦੋਸ਼ੀਆ ਨੂੰ ਸਜ਼ਾ ਦੇਵਾਂਗੇ। ਯਾਦ ਰਹੇ ਸਿੱਧੂ ਖੁਦ ਵੀ ਮਾਇਨਿੰਗ ਮਾਫੀਆ ਲੜਦੇ ਆ ਰਹੇ ਹਨ।
ਉਧਰ, ਬੀਜੇਪੀ ਦੇ ਸੀਨੀਅਰ ਨੇਤਾ ਤੇ ਰਾਸ਼ਟਰੀ ਸਕੱਤਰ ਤਰੁਣ ਚੁਘ ਨੇ ਵੀ ਐਮਐਲਏ ਅਮਰਜੀਤ ਸੰਦੋਆ ‘ਤੇ ਹੋਏ ਮਾਈਨਿੰਗ ਮਾਫੀਆ ਦੇ ਹਮਲੇ ਦੀ ਨਿੰਦਾ ਕੀਤੀ ਹੈ। ਚੁੱਘ ਨੇ ਕਿਹਾ ਕਿ ਕੈਪਟਨ ਵੱਡੇ-ਵੱਡੇ ਬਿਆਨ ਜਾਰੀ ਕਰਦੇ ਹਨ ਪਰ ਉਨ੍ਹਾਂ ਦੀ ਸਰਕਾਰ ਮਾਫੀਆ ਨੂੰ ਸ਼ਹਿ ਦੇ ਰਹੀ ਹੈ। ਮਾਫੀਆ ਦੇ ਹੌਸਲੇ ਬੁਲੰਦ ਹੋ ਗਏ ਹਨ।
ਯਾਦ ਰਹੇ ਅੱਜ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ ‘ਤੇ ਨੂਰਪੁਰ ਬੇਦੀ ਦੇ ਬੇਈਂ ਹਾਰਾ ਪਿੰਡ ਵਿੱਚ ਮਈਨਿੰਗ ਮਾਫੀਆ ਨੇ ਹਮਲਾ ਕਰ ਦਿੱਤਾ ਸੀ। ਹਮਲੇ ‘ਚ ਸੰਦੋਆ ‘ਤੇ ਸੱਟਾਂ ਲੱਗੀਆਂ ਤੇ ਸਿਵਲ ਹਸਪਤਾਲ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ।