ਨਵੀਂ ਦਿੱਲੀ: ਔਰਤਾਂ ਉਤੇ ਕੀਤੀ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਟਿੰਡਰ ਤੇ ਹੋਰ ਡੇਟਿੰਗ ਐਪਸ ਦੀ ਵਰਤੋਂ ਸਭ ਤੋਂ ਵੱਧ ਔਰਤਾਂ ਹੀ ਕਰ ਰਹੀਆਂ ਹਨ। ਇਨ੍ਹਾਂ ਐਪਲੀਕੇਸ਼ਨਜ਼ ਦੀ ਵਰਤੋਂ ਕੈਜ਼ੂਅਲ ਸੈਕਸ ਤੇ ਕੁਝ ਸਮੇਂ ਲਈ ਰਿਸ਼ਤਾ ਬਣਾਉਣ ਲਈ ਕਰ ਰਹੀਆਂ ਹਨ। ਨਾਰਵੇ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ ਦੇ ਐਸੋਸੀਏਟ ਪ੍ਰੋਫੈਸਰ ਮਾਨਸ ਬੇਨਡਿਕਸਨ ਨੇ ਇਹ ਖੁਲਾਸਾ ਕੀਤਾ ਹੈ ਕਿ ਦੂਜੇ ਐਪ ਯੂਜ਼ਰਜ਼ ਵੱਲੋਂ ਜੇਕਰ ਖ਼ੁਦ ਨੂੰ ਸੰਭਾਵੀ ਪਾਰਟਰਨ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਤਾਂ ਇਹ ਸਕਾਰਾਤਮਕ ਹੈ।
ਔਰਤਾਂ ਕਰ ਰਹੀਆਂ ਜ਼ਿਆਦਾ ਡੇਟਿੰਗ ਐਪਸ ਦੀ ਵਰਤੋਂ
ਯੂਨੀਵਰਸਿਟੀ ਦੇ ਕਲੀਨੀਕਲ ਸਾਇਕੋਲੌਜਿਸਟ ਤੇ ਲੇਖਕ ਅਰਨਸਟ ਓਲਾਵ ਬੋਟਨਨ ਨੇ ਕਿਹਾ ਕਿ ਮਰਦਾਂ ਵਿੱਚ ਕੈਜ਼ੂਅਲ ਸੈਕਸ ਤੇ ਘੱਟ ਸਮੇਂ ਲਈ ਰਿਸ਼ਤੇ ਵਿੱਚ ਰਹਿਣ ਦਾ ਜੋ ਵਾਧਾ ਦੇਖਿਆ ਗਿਆ ਹੈ, ਉਹ ਡੇਟਿੰਗ ਐਪਸ ਕਰਕੇ ਹੀ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਰਸ਼ ਘੱਟ ਸਮੇਂ ਦੀ ਬਜਾਏ ਲੰਮੇ ਸਮੇਂ ਤਕ ਰਿਸ਼ਤੇ ਵਿੱਚ ਰਹਿਣ ਲਈ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਹਨ।
ਪੁਰਸ਼ਾਂ ਦੇ ਮੁਕਾਬਲੇ ਔਰਤਾਂ ਇਨ੍ਹਾਂ ਡੇਟਿੰਗ ਐਪਸ ‘ਤੇ ਜ਼ਿਆਦਾ ਸਮਾਂ ਬਿਤਾਉਂਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਔਰਤਾਂ ਕਿਸੇ ਪੁਰਸ਼ ਨੂੰ ਚੁਣਨ ਲਈ ਜ਼ਿਆਦਾ ਸਮਾਂ ਲੈਂਦੀਆਂ ਹਨ। ਹਾਲਾਂਕਿ, ਕਿਸ ਮਰਦ ਨੂੰ ਕਿਵੇਂ ਤੇ ਕਦੋਂ ਚੁਣਨਾ ਹੈ, ਇਹ ਉਨ੍ਹਾਂ ‘ਤੇ ਹੀ ਨਿਰਭਰ ਕਰਦਾ ਹੈ।
ਔਰਤਾਂ ਦੇ ਮੁਕਾਬਲੇ ਮਰਦ ਵਧੇਰੇ ਫੁਰਤੀਲੇ
ਔਰਤਾਂ ਦੀ ਚੋਣ ਲਈ ਮਰਦਾਂ ਨੂੰ ਜ਼ਿਆਦਾ ਸਮਾਂ ਨਹੀਂ ਲੱਗਦਾ। ਔਰਤਾਂ ਇਸ ਮਾਮਲੇ ਵਿੱਚ ਜ਼ਿਆਦਾ ਸਮਝਦਾਰੀ ਨਾਲ ਕੰਮ ਲੈਂਦੀਆਂ ਹਨ, ਉੱਥੇ ਹੀ ਪੁਰਸ਼ ਵਧੇਰੇ ਉਤਸ਼ਾਹਤ ਰਹਿੰਦੇ ਹਨ।
ਖ਼ਰਾਬ ਸੈਕਸ ਉਪਰੰਤ ਮਰਦਾਂ ਤੇ ਔਰਤਾਂ ਦੀ ਪ੍ਰਤੀਕਿਰਿਆ
ਔਰਤਾਂ ਜਿੱਥੇ ਖ਼ਰਾਬ ਸੈਕਸੂਅਲ ਪਾਰਟਨਰ ਨਾਲ ਜਾ ਕੇ ਵੱਧ ਗੁਆਉਂਦੀਆਂ ਹਨ ਤੇ ਪੁਰਸ਼ ਘੱਟ। ਇਸੇ ਲਈ ਪੁਰਸ਼, ਔਰਤਾਂ ਦੇ ਮੁਕਾਬਲੇ ਵੇਧੇਰੇ ਰਾਈਟ ਸਵਾਈਪ ਕਰਦੇ ਹਨ। ਇਸ ਦਾ ਖੁਲਾਸਾ NTNU ਦੇ ਪ੍ਰੋਫੈਸਰ ਲੀਫ ਐਡਵਰਡ ਨੇ ਕੀਤਾ ਹੈ।
ਕਿਵੇਂ ਕੀਤੀ ਗਈ ਖੋਜ
ਨਾਰਵੇ ਯੂਨੀਵਰਸਿਟੀ ਦੇ 641 ਵਿਦਿਆਰਥੀਆਂ ‘ਤੇ ਖੋਜ ਕੀਤੀ ਗਈ ਜਿਨ੍ਹਾਂ ਦੀ ਉਮਰ 19 ਤੋਂ ਲੈ ਕੇ 29 ਸਾਲ ਦਰਮਿਆਨ ਸੀ। ਇਸੇ ਖੋਜ ਦੌਰਾਨ ਮੁੰਡੇ ਤੇ ਕੁੜੀਆਂ ਦੀਆਂ ਸਰੀਰਕ ਸਬੰਧਾਂ ਤੇ ਡੇਟਿੰਗ ਐਪਸ ਬਾਰੇ ਰੁਚੀਆਂ ਦਾ ਅਧਿਐਨ ਕੀਤਾ ਗਿਆ। ਅਜਿਹੇ ਐਪਸ ਤਕਨਾਲੋਜੀ ਸ਼ਾਰਟ ਟਰਮ ਸੈਕਸ ਲਈ ਇੱਕ ਅਖਾੜਾ ਹੈ ਜੋ ਲੋਕਾਂ ਦੀਆਂ ਸਰੀਰਕ ਸਬੰਧਾਂ ਬਾਰੇ ਵਿਚਾਰਾਂ ਵਿੱਚ ਹੌਲੀ ਹੌਲੀ ਤਬਦੀਲੀਆਂ ਲਿਆ ਰਿਹਾ ਹੈ।