ਰਿਆਦ— ਦੁਨੀਆ ਭਰ ‘ਚ ਰੋਜ਼ਾ ਰੱਖਣ ਵਾਲੇ ਕਰੋੜਾਂ ਮੁਸਲਮਾਨਾਂ ਦੇ ਲਈ ਰਮਜ਼ਾਨ ਦਾ ਪਾਕ ਮਹੀਨਾ ਵੀਰਵਾਰ ਤੋਂ ਸ਼ੁਰੂ ਹੋਵੇਗਾ। ਸਾਊਦੀ ਅਰਬ ਤੇ ਇੰਡੋਨੇਸ਼ੀਆ ਵਰਗੇ ਹੋਰ ਮੁਸਲਿਮ ਦੇਸ਼ਾਂ ਨੇ ਐਲਾਨ ਕੀਤਾ ਹੈ ਕਿ ਰਮਜ਼ਾਨ ਬੁੱਧਵਾਰ ਤੋਂ ਸ਼ੁਰੂ ਨਹੀਂ ਹੋਵੇਗਾ। ਚੰਦ ਦਿਖਣ ਦੀ ਗਣਨਾ ਦੇ ਅਧਾਰ ‘ਤੇ ਇਹ ਮਹੀਨਾ ਸ਼ੁਰੂ ਹੁੰਦਾ ਹੈ।
ਰਮਜ਼ਾਨ ‘ਚ ਰੋਜ਼ਾ ਰੱਖਣ ਦੌਰਾਨ ਪਾਣੀ ਦਾ ਵੀ ਸੇਵਨ ਨਹੀਂ ਕੀਤਾ ਜਾਂਦਾ। ਇਸਲਾਮੀ ਕਲੰਡਰ ‘ਚ ਇਸ ਮਹੀਨੇ ਨੂੰ ਹਿਜਰੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਹਿਜਰੀ ਦੇ ਇਸ ਪੂਰੇ ਮਹੀਨੇ ‘ਚ ਕੁਰਾਨ ਪੜਨ ਨਾਲ ਜ਼ਿਆਦਾ ਸਬਾਬ ਮਿਲਦਾ ਹੈ। ਰੋਜ਼ਾ ਰੱਖਣ ਦੌਰਾਨ ਕੈਫੀਨ ਤੇ ਸਿਕਰਟ ਵਰਗੀ ਆਦਤ ਤੋਂ ਵੀ ਛੁੱਟਕਾਰਾ ਮਿਲਣ ਦੀ ਸੰਭਾਵਨਾ ਰਹਿੰਦੀ ਹੈ। ਰੋਜ਼ਾ ਦੇ ਦੌਰਾਨ ਮੁਸਲਮਾਨ ਖਾਣ-ਪੀਣ ਤੋਂ ਦੂਰ ਰਹਿੰਦੇ ਹਨ ਤੇ ਯੌਨ ਸੰਪਰਕ, ਅਪਸ਼ਬਦ, ਗੁੱਸਾ ਕਰਨ ਤੋਂ ਪਰਹੇਜ਼ ਕਰਦੇ ਹਨ। ਇਸ ਮਹੀਨੇ ਕੁਰਾਨ ਪੜ ਕੇ ਤੇ ਸੇਵਾ ਦੇ ਰਾਹੀਂ ਧਿਆਨ ਲਗਾਇਆ ਜਾਂਦਾ ਹੈ।































