ਮੋਦੀ ਨੇ ਮਾਰੀ ਵਿਦੇਸ਼ ਉਡਾਰੀ

0
222

ਨਵੀਂ ਦਿੱਲੀ: ਆਪਣੇ ਵਿਦੇਸ਼ ਦੌਰਿਆਂ ਕਰਕੇ ਹਮੇਸ਼ਾਂ ਚਰਚਾ ਵਿੱਚ ਰਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੀਡਨ ਤੇ ਬ੍ਰਿਟੇਨ ਫੇਰੀ ਲਈ ਉਡਾਰੀ ਮਾਰ ਗਏ ਹਨ। ਉਹ ਦੋਵਾਂ ਮੁਲਕਾਂ ਦੇ ਪੰਜ ਰੋਜ਼ਾ ਦੌਰੇ ‘ਤੇ ਹਨ।

ਮੋਦੀ ਨੇ ਕਿਹਾ ਹੈ ਕਿ ਉਹ ਦੋਵੇਂ ਮੁਲਕਾਂ ਨਾਲ ਵਪਾਰ, ਨਿਵੇਸ਼ ਤੇ ਸਾਫ਼ ਊਰਜਾ ਸਮੇਤ ਹੋਰ ਖੇਤਰਾਂ ’ਚ ਦੁਵੱਲੇ ਸਬੰਧ ਮਜ਼ਬੂਤ ਕਰਨ ਦਾ ਇਰਾਦਾ ਰੱਖਦੇ ਹਨ। ਉਹ ਭਾਰਤ ਪਰਤਦਿਆਂ 20 ਅਪਰੈਲ ਨੂੰ ਬਰਲਿਨ ਵੀ ਰੁਕਣਗੇ।

 I will be visiting Sweden and the United Kingdom for bilateral meetings and for the India-Nordic Summit and the…

Posted by Narendra Modi on 15 एप्रिल 2018

ਮੋਦੀ ਪਹਿਲਾਂ ਸਵੀਡਨ ਦੀ ਰਾਜਧਾਨੀ ਸਟਾਕਹੋਮ ਪੁੱਜਣਗੇ ਜਿਥੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਜਾਵੇਗੀ। ਭਾਰਤ ਤੇ ਸਵੀਡਨ ਵੱਲੋਂ ਮੰਗਲਵਾਰ ਨੂੰ ਸਾਂਝੇ ਤੌਰ ’ਤੇ ਇੰਡੀਆ-ਨੋਰਡਿਕ ਸੰਮੇਲਨ ਵੀ ਕਰਵਾਇਆ ਜਾਵੇਗਾ।