ਫੈਸਲਾਬਾਦ: ਪਾਕਿਸਤਾਨ ਵਿੱਚ ਚੀਨ ਦੇ ਇੰਜਨੀਅਰਾਂ ਤੇ ਪਾਕਿਸਤਾਨੀ ਪੁਲਿਸ ਵਿਚਾਲੇ ਹੋਈ ਝੜਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਡਾਨ ਨਿਊਜ ਮੁਤਾਬਕ, ਬਹਾਵਲਪੁਰ ਤੋਂ ਫੈਸਲਾਬਾਦ ਵਿਚਾਲੇ ਬਣ ਰਹੇ M4 ਮੋਟਰਵੇਅ ‘ਤੇ ਤਾਇਨਾਤ ਚੀਨ ਦੇ ਅਫਸਰਾਂ ਦੀ ਉਸ ਸਮੇਂ ਪਾਕਿਸਤਾਨੀ ਪੁਲਿਸ ਕਰਮਚਾਰੀਆਂ ਨਾਲ ਝੜਪ ਹੋ ਗਈ ਜਦੋਂ ਖਾਨਵਾਲ ਕੈਂਪ ਤੋਂ ਉਨ੍ਹਾਂ ਨੂੰ ਪੁਲਿਸ ਨੇ ਬਿਨਾ ਸੁਰੱਖਿਆ ਤੋਂ ਨਿਕਲਣੋਂ ਰੋਕਿਆ।
ਚੀਨ ਦੇ ਵਰਕਰਾਂ ਤੇ ਇੰਜਨੀਅਰਾਂ ਨੇ ਬਾਹਰ ਜਾਣੋਂ ਮਨ੍ਹਾ ਕਰਨ ‘ਤੇ ਮਾਰਕੁੱਟ ਕੀਤੀ ਤੇ ਉਕਸਾਇਆ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਚੀਨੀ ਪੁਲਿਸ ਦੀ ਗੱਡੀ ਦੇ ਬੋਨਟ ‘ਤੇ ਚੜ੍ਹ ਕੇ ਹੰਗਾਮਾ ਕਰ ਰਹੇ ਹਨ। ਵੀਡੀਓ ਵਿੱਚ ਚੀਨੀ ਨਾਗਰਿਕ ਪੁਲਿਸ ਕਰਮਚਾਰੀ ਨਾਲ ਮਾਰਕੁੱਟ ਕਰਦਾ ਵੀ ਦਿਖਾਈ ਦੇ ਰਿਹਾ ਹੈ।
ਪੁਲਿਸ ਅਧਿਕਾਰੀ ਨੇ ਕਿਹਾ, ”ਚੀਨੀ ਇੰਜਨੀਅਰ ਤੇ ਹੋਰ ਅਧਿਕਾਰੀ ਮੰਗਲਵਾਰ ਰਾਤ ਨੂੰ ਖਾਨਾਵਾਲ ਕੈਂਪ ਤੋਂ ‘ਰੈੱਡ-ਲਾਈਟ’ ਇਲਾਕੇ ਜਾਣਾ ਚਾਹੁੰਦੇ ਸੀ। ਜਦੋਂ ਉਨ੍ਹਾਂ ਨੇ ਚੀਨੀਆਂ ਨੂੰ ਬਗੈਰ ਸੁਰੱਖਿਆ ਤੋਂ ਬਾਹਰ ਜਾਣ ਤੋਂ ਮਨਾ ਕੀਤਾ ਤਾਂ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।” ਗੁੱਸੇ ‘ਚ ਆਏ ਚੀਨੀਆਂ ਨੇ ਨੇੜਲੇ ਪੁਲਿਸ ਕੈਂਪ ਦੀ ਲਾਈਟ ਬੰਦ ਕਰ ਦਿੱਤੀ।