ਨਵੀਂ ਦਿੱਲੀ: ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੋ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇੱਕ ਰਿਸਰਚ ਵਿੱਚ ਇਹ ਖੁਲਾਸਾ ਹੋਇਆ ਹੈ। ਬਚਪਨ ਦੀ ਦੋਸਤੀ ਤੁਹਾਡੀ ਸਿਹਤ ਲਈ ਹੋਰ ਚੰਗੀ ਹੋ ਸਕਦੀ ਹੈ।
ਸਾਇੰਸ ਦੇ ਜਰਨਲ ਵਿੱਚ ਛਪੀ ਰਿਪੋਰਟ ਮੁਤਾਬਕ ਜਿਹੜੇ ਮੁੰਡੇ ਬਚਪਨ ਵਿੱਚ ਹੀ ਆਪਣੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ 30 ਸਾਲ ਦੀ ਉਮਰ ਵਿੱਚ ਵੀ ਠੀਕ-ਠਾਕ ਹੀ ਰਹਿੰਦਾ ਹੈ।
ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਦੇ ਜੈਨੀ ਕੰਡਿਫ ਨੇ ਕਿਹਾ ਕਿ ਅਸੀਂ ਇਸ ਸਿੱਟੇ ‘ਤੇ ਪਹੁੰਚੇ ਹਾਂ ਕਿ ਸ਼ੁਰੂਆਤੀ ਜ਼ਿੰਦਗੀ ਦਾ ਸਾਡੀ ਜ਼ਿੰਦਗੀ ‘ਤੇ ਕਾਫੀ ਅਸਰ ਹੁੰਦਾ ਹੈ। ਬਚਪਨ ਦੇ ਦੋਸਤ ਸਾਡੀ ਵਧਦੀ ਉਮਰ ਵਿੱਚ ਵੀ ਕੰਮ ਆਉਂਦੇ ਹਨ।
ਇਸ ਰਿਸਰਚ ਵਿੱਚ 267 ਲੋਕਾਂ ਨਾਲ ਸਬੰਧਤ ਡਾਟਾ ਨੂੰ ਪਰਖਿਆ ਗਿਆ। ਇਹ ਡਾਟਾ ਬੱਚੇ ਦੀ 6 ਸਾਲ ਦੀ ਉਮਰ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਦਾ ਸੀ।