ਟੋਰੰਟੋ – ਕੈਨੇਡਾ ਦੇ ਟੋਰੰਟੋ ਸ਼ਹਿਰ ‘ਚ ਇਕ ਵਿਅਕਤੀ ਨੇ ਵੈਨ ਨਾਲ ਪੈਦਲ ਯਾਤਰੀਆਂ ‘ਤੇ ਗੱਡੀ ਚੜ੍ਹਾ ਦਿੱਤੀ। ਇਸ ਘਟਨਾ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ, 15 ਹੋਰ ਜ਼ਖਮੀ ਹੋ ਗਏ ਹਨ।
ਘਟਨਾ ਸ਼ਹਿਰ ਤੋਂ ਲਗਪਗ 30 ਕਿੱਲੋਮੀਟਰ ਦੂਰ ਲੋਕਾਂ ਦੀ ਭੀੜ ਵਾਲੇ ਚੌਰਾਹੇ ਯੌਂਗ ਸਟਰੀਟ ਵਿੱਚ ਕਰੀਬ 1.30 ਵਜੇ ਹੋਈ ਜਿੱਥੇ ਕੈਨੈਡਾ, ਸੰਯੁਕਤ ਰਾਜ ਅਮਰੀਕਾ, ਬਰਤਾਨੀਆ, ਫਰਾਂਸ, ਜਰਮਨੀ, ਇਟਲੀ ਤੇ ਜਪਾਨ ਸਮੇਤ ਹੋਰ ਉਦਯੋਗਿਕ ਦੇਸ਼ਾਂ ਦੇ 7 ਵਿਦੇਸ਼ੀ ਮੰਤਰੀਆਂ ਦਾ ਸਮੂਹ ਬੈਠਕ ਕਰ ਰਹੇ ਸਨ। ਅਜੇ ਤਕ ਬਹੁਤੇ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ।
ਪੁਲਿਸ ਨੇ ਵੈਨ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਪਛਾਣ ਅਲੇਕ ਮਿਨਾਸੀਅਨ (25) ਵਜੋਂ ਹੋਈ ਹੈ ਤੇ ਉਹ ਨੇੜਲੇ ਸ਼ਹਿਰ ਰਿਚਮੰਡ ਹਿੱਲ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਘਟਨਾ ਜਾਣਬੁੱਝ ਕੇ ਕੀਤੀ ਗਈ ਪਰ ਅਜਿਹਾ ਕਰਨ ਪਿੱਛੇ ਦਾ ਕਾਰਨ ਹਾਲ਼ੇ ਪਤਾ ਨਹੀਂ ਲੱਗ ਸਕਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪੀੜਤਾਂ ਪ੍ਰਤੀ ਦੁਖ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।