ਸਿਰਸਾ: ਸਿਰਸਾ ਦੀ ਕਾਲਿਆਂਵਾਲੀ ਮੰਡੀ ਦੇ ਪਿੰਡ ਚੱਕਰੀਆ ਦੇ ਖੇਤਾਂ ‘ਚ 258 ਦੇ ਕਰੀਬ ਪਾਸਪੋਰਟ ਮਿਲੇ ਹਨ ਜਿਸ ‘ਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਜਾਂਚ ‘ਚ ਪੰਜ ਲੁਧਿਆਣਾ ਦੇ ਲੋਕ ਸ਼ਾਮਲ ਹੋਏ ਹਨ ਤੇ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਇਹ ਪਾਸਪੋਰਟ ਲੁਧਿਆਣਾ ਦੀ ਕੰਪਨੀ ਨੂੰ ਵੀਜ਼ਾ ਲਵਾਉਣ ਲਈ ਦਿੱਤੇ ਸਨ। ਇਹ ਇੱਥੇ ਕਿਵੇਂ ਆਏ ਇਹ ਨਹੀਂ ਪਤਾ ਹੈ।
ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਪਾਸਪੋਰਟ ਦੇ ਅਧਾਰ ‘ਤੇ ਮਿਲੇ ਨੰਬਰਾਂ ਜ਼ਰੀਏ ਸੰਪਰਕ ਕੀਤਾ ਸੀ। ਪੁਲਿਸ ਨੇ ਇਨ੍ਹਾਂ ਦੇ ਬਿਆਨ ਦਰਜ ਕੀਤੇ ਹਨ ਤੇ ਨਾਲ ਹੀ ਹੋਰ ਕਾਗਜ਼ ਵੀ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਇਹ ਪਾਸਪੋਰਟ ਇੱਥੇ ਕੌਣ ਸੁੱਟ ਕੇ ਗਿਆ ਹੈ ਤੇ ਇਸ ਪਿੱਛੇ ਕੌਣ ਕੌਣ ਸ਼ਾਮਿਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਜਾਂਚ ‘ਚ ਸ਼ਾਮਲ ਹੋਏ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਉਮੀਦ ਹੈ ਕਿ ਜਲਦ ਹੀ ਕੋਈ ਨਾ ਕੋਈ ਜ਼ਰੂਰ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਇਸ ਪਿੱਛੇ ਕੋਈ ਵੱਡੀ ਧੋਖਾਧੜੀ ਵੀ ਹੋ ਸਕਦੀ ਹੈ।