ਸੈਰੀ ਮਾਨ ਮਗਰ ਕਿਉ ਲੱਗੀ ਈ ਡੀ?

0
508

ਚੰਡੀਗੜ੍ਹ: ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੰਮਨ ਭੇਜਿਆ ਹੈ। ਇਸ ਵਿੱਚ ਸ਼ੈਰੀ ਨੂੰ 4 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੁਹਾਲੀ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਉੱਤੇ ਛਾਪੇਮਾਰੀ ਵਕਤ ਈਡੀ ਨੂੰ ਇੱਕ ਡਾਇਰੀ ਮਿਲੀ ਸੀ, ਜਿਸ ਵਿੱਚ ਸ਼ੈਰੀ ਮਾਨ ਦੇ ਨਾਮ ਅੱਗੇ ਲੱਖਾਂ ਰੁਪਏ ਦਾ ਹਿਸਾਬ ਲਿਖਿਆ ਗਿਆ ਹੈ।

ਇਸ ਲਈ ਈਡੀ ਵੱਲੋਂ ਮਨੀ ਲੌਂਡਰਿੰਗ ਐਕਟ ਤਹਿਤ ਸ਼ੈਰੀ ਤੋਂ ਪੁਛੱਗਿੱਛ ਕੀਤੀ ਜਾਣੀ ਹੈ। ਖਾਸ ਗੱਲ ਇਹ ਹੈ ਕਿ ਸ਼ੈਰੀ ਇਸ ਇਮੀਗ੍ਰੇਸ਼ਨ ਕੰਪਨੀ ਦਾ ਬਰੈਂਡ ਅੰਬੈਸਡਰ ਵੀ ਹੈ। ਸ਼ੈਰੀ ਮਾਨ ਨੂੰ ਈਡੀ ਨੇ ਪਹਿਲਾਂ ਦਸਤੀ ਸੰਮਨ ਭੇਜਿਆ ਸੀ, ਜਿਹੜਾ ਕਿ ਘਰ ਵਿੱਚ ਕਿਸੇ ਨੇ ਰਿਸੀਵ ਨਹੀਂ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ ਡਾਕ ਰਾਹੀਂ ਸੰਮਨ ਭੇਜ ਕੇ 4 ਜਨਵਰੀ ਪੇਸ਼ ਹੋਣ ਲਈ ਕਿਹਾ ਹੈ।

ਛਾਪੇਮਾਰੀ ਵਕਤ ਮਿਲੀ ਡਾਇਰੀ ਵਿੱਚ ਪੰਜਾਬੀ ਗਾਇਕਾਂ ਦੇ ਨਾਮ ਅੱਗੇ ਪੈਸਿਆਂ ਦੇ ਹਿਸਾਬ ਲਿਖਿਆ ਗਿਆ ਹੈ। ਸ਼ੈਰੀ ਮਾਨ ਦੇ ਅੱਗੇ ਕਈ ਐਂਟਰੀ ਹਨ। ਈਡੀ ਨੂੰ ਸ਼ੱਕ ਹੈ ਕਿ ਪੰਜਾਬੀ ਸ਼ਿੰਗਰ ਆਸਟ੍ਰੇਲੀਆ ਵਿੱਚ ਜਿਹੜੇ ਸ਼ੋਅ ਕਰਦੇ ਹਨ, ਉਨ੍ਹਾਂ ਦੇ ਪੈਸੇ ਇੱਥੋਂ ਲੈਂਦੇ ਹਨ। ਸੀ ਵਰਲਡ ਕੰਪਨੀ ਖਿਲਾਫ ਈਡੀ ਨੇ ਮਨੀ ਲੌਂਡਰਿੰਗ ਤਹਿਤ ਕੇਸ ਦਰਜ ਕੀਤਾ ਹੈ।