ਅਮਰੀਕੀ ਕੰਪਨੀ ਨੇ ‘ਫਲਿੱਪਕਾਰਟ’ ਤੇ ਕਿਉ ਕੀਤਾ ਕੇਸ?

0
701

ਨਵੀਂ ਦਿੱਲੀ—ਵਿਸ਼ਵ ਦੀ ਨਾਮੀ ਅਮਰੀਕੀ ਫੁੱਟਵਿਅਰ ਕੰਪਨੀ ਨੇ ਹਾਈਕੋਰਟ ‘ਚ ਆਨਲਾਈਨ ਰਿਟੇਲ ਕੰਪਨੀ ਫਲਿੱਪਕਾਰਟ ਵਿਰੁੱਧ ਕੇਸ ਦਰਜ ਕਰਵਾਇਆ ਹੈ। ਅਮਰੀਕੀ ਕੰਪਨੀ ਨੇ ਇਹ ਕਾਰਵਾਈ ਪੁਲਸ ਵੱਲੋਂ ਫਲਿੱਪਕਾਰਟ ਦੇ ਗੋਦਾਮ ‘ਚ ਮਾਰੇ ਗਏ ਛਾਪੇ ਦੌਰਾਨ ਨਕਲੀ ਜੁੱਤੇ ਮਿਲਣ ਉਪਰੰਤ ਕੀਤੀ ਹੈ।
ਅਮਰੀਕੀ ਕੰਪਨੀ ਸਕੈਚਰਸ ਨੂੰ ਜਾਣਕਾਰੀ ਮਿਲੀ ਹੈ ਸੀ ਕਿ ਫਲਿੱਪਕਾਰਟ ਅਤੇ ਉਸ ਨਾਲ ਜੁੜੇ ਚਾਰੇ ਹੋਰ ਸੇਲਰਸ ਨਕਲੀ ਜੁੱਤਿਆਂ ਦੀ ਵਿਕਰੀ ਕਰਦੇ ਸਨ। ਇਸ ਤਰ੍ਹਾਂ ਦੀ ਵਿਕਰੀ ਨਾਲ ਕੰਪਨੀ ਦਾ ਨਾਮ ਖਰਾਬ ਹੁੰਦਾ ਹੈ। ਸਕੈਚਰਸ ਨੇ ਮਾਮਲੇ ਦੀ ਸ਼ਿਕਾਇਤ ਦਿੱਲੀ ਹਾਈਕੋਰਟ ‘ਚ ਕੀਤੀ, ਜਿਸ ਤੋਂ ਬਾਅਦ ਕੋਰਟ ਨੇ ਸਥਾਨਕ ਕਮਿਸ਼ਨਰਾਂ ਨੂੰ ਨਿਯੁਕਤ ਕਰਕੇ ਮਾਮਲੇ ਦੀ ਛਾਣਬਿਣ ਕਰਨ ਲਈ ਕਿਹਾ। ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀਆਂ ਦੀ ਅਗਵਾਈ ‘ਚ ਕੰਪਨੀ ਨੇ ਦਿੱਲੀ ਅਤੇ ਅਹਿਮਾਦਾਬਾਦ ‘ਚ ਸੱਤ ਗੋਦਾਮਾਂ ‘ਚ ਛਾਪੇ ਮਾਰ ਕੇ 15 ਹਜ਼ਾਰ ਜੋੜੀਆਂ ਨਕਲੀ ਜੁੱਤੇ ਬਰਾਮਦ ਕੀਤੇ। ਇਹ ਗੋਦਾਮ ਫਲਿੱਪਕਾਰਟ ਨਾਲ ਜੁੜੇ ਸੇਲਰਸ ਰਿਟੇਲ ਨੈੱਟ, ਟੈਕ ਕੁਨੈਕਟ, ਯੂਨਿਕੇਮ ਲਾਜਿਸਟਿਕ ਅਤੇ ਮਾਰਕੋ ਵੈਗਨ ਦੇ ਸਨ। ਸਕੈਚਰਸ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਆਪਣੇ ਬ੍ਰਾਂਡ ਨਾਂ ਦੀ ਸੁਰੱਖਿਆ ਅਤੇ ਕਾਪੀਰਾਈਟ ਤੋਂ ਬਚਣ ਲਈ ਢੁਕਵੀਂ ਕਾਰਵਾਈ ਕਰੇਗੀ। ਫਲਿੱਪਕਾਰਟ ਆਨਲਾਈਨ ਮਾਰਕਿਟਪਲੇਸ ਹੈ, ਜੋ ਦੇਸ਼ ਭਰ ‘ਦੇ ਗਾਹਕਾਂ ਨੂੰ ਸੇਲਰਸ ਨਾਲ ਜੋੜਦੀ ਹੈ। ਅਮਰੀਕੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਆਪਣਾ ਬਿਜਨਸ ਇਮਾਨਦਾਰੀ ਅਤੇ ਕਾਨੂੰਨ ਦੇ ਮੁਤਾਬਕ ਕਰਦੇ ਹਾਂ। ਅਸੀਂ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਮਾਮਲਾ ਅਦਾਲਤ ‘ਚ ਹੈ।