ਹਾਂਗਕਾਂਗ (ਮਾਸਟਰ ਜਗਤਾਰ ਸਿੰਘ) : ਹਾਂਗਕਾਂਗ ਦੇ ਲੈਨਟੋ ਟਾਪੂ ਤੇ ਤੁੰਗ ਚੁੰਗ ਦੇ ਏਰੀਏ ਵਿੱਚ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਮੀਰੀ ਸੁਸਾਇਟੀ ਤੁੰਗ ਚੁੰਗ ਵੱਲੋ ਹਾਂਗਕਾਂਗ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਹੌਵਾਂਗ ਟੈਂਪਲ ਦੇ ਖੇਡ ਦੇ ਮੈਦਾਨ ਵਿੱਚ ਕਰਵਾਇਆ ਗਿਆ, ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗਰੰਥ ਸਾਹਿਬ ਇਸ ਖੇਡ ਮੈਦਾਨ ਵਿੱਚ ਪੁੱਜੇ। ਇਸ ਸਮਾਗਮ ਵਿਚ ਪੰਜਾਬ ਤੋ ਉਚੇਚੇ ਤੌਰ ਤੇ ਆਏ ਹੋਏ ਢਾਡੀ ਜਥਿਆਂ, ਕਥਾ ਵਾਚਕਾਂ ਤੇ ਹਾਂਗਕਾਂਗ ਦੇ ਜੰਮਪਲ ਬੱਚਿਆਂ ਵੱਲੋ ਪ੍ਰਸੰਗ ਪੇਸ਼ ਕੀਤੇ ਗਏ, ਪਹਾੜੀ ਇਲਾਕੇ ਚ ਖੁੱਲੇ ਮੈਦਾਨ ਵਿੱਚ ਇੱਕ ਅਲੌਕਿਕ ਨਜ਼ਾਰਾ ਦੇਖਣਯੋਗ ਸੀ। ਸ਼ਾਮ ਤੱਕ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਖਾਲਸਾ ਦੀਵਾਨ ਸਿੱਖ ਟੈਂਪਲ ਨੇ ਗੁਰਦੁਆਰਾ ਸਾਹਿਬ ਨਵੀਂ ਇਮਾਰਤ ਲਈ ਫੰਡ ਰੇਜਿੰਗ ਸਟਾਲ ਲਾਏ, ਸੰਗਤਾਂ ਦੇ ਦਿਲ ਖੋਲ ਕੇ ਨਵੀਂ ਇਮਾਰਤ ਲਈ ਦਾਨ ਦਿੱਤਾ। ਯੱਤ ਤੁੰਗ ਸਟੇਟ ਡਿਸਟ੍ਰਿਕਟ ਕੌਸਲਰ ਮਿਸਟਰ ਏਰਿਕ ਕੁਕ ਨੂੰ ਉਹਨਾਂ ਦੀਆਂ ਸੇਵਾਵਾਂ ਪ੍ਰਤੀ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਾਹਿਬਜ਼ਾਦਿਆ ਦੇ ਜੀਵਨ ਨਾਲ ਸਬੰਧਤ ਬੱਚਿਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ। ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੇ ਸਨਮਾਨ ਨਾਲ ਇਸ ਸਮਾਗਮ ਦੀ ਸਮਾਪਤੀ ਹੋਈ। ਸਟੇਜ ਸਕੱਤਰ ਦੀ ਸੇਵਾ ਭਾਈ ਜਗਰਾਜ ਸਿੰਘ ਦੁੱਗਰੀ ਨੇ ਬਾਖੂਬੀ ਨਿਭਾਈ।