ਡੇਰੇ ‘ਚ ਹਾਲਾਤ ਆਮ ਵਰਗੇ ਕਰਨ ਦੀ ਕੋਸ਼ਿਸ਼

0
336

ਸਿਰਸਾ : ਦੇਸ਼-ਧ੍ਰੋਹ ਦੇ ਦੋਸ਼ ‘ਚ ਅੰਬਾਲਾ ਸੈਂਟਰਲ ਜੇਲ੍ਹ ‘ਚ ਬੰਦ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਗਿ੍ਫ਼ਤਾਰੀ ਤੋਂ ਬਾਅਦ ਹੀ ਡੇਰਾ ਮੁਖੀ ਦਾ ਪਰਿਵਾਰ ਸਾਹਮਣੇ ਆਇਆ ਸੀ | ਉਸ ਤੋਂ ਬਾਅਦ ਜਸਮੀਤ ਆਪਣੀ ਦਾਦੀ ਨਸੀਬ ਕੌਰ ਅਤੇ ਪਰਿਵਾਰਕ ਮੈਬਰਾਂ ਦੇ ਨਾਲ ਆਪਣੇ ਪਿਤਾ ਗੁਰਮੀਤ ਰਾਮ ਰਹੀਮ ਨੂੰ ਮਿਲਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਗਿਆ ਸੀ | ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਡੇਰਾ ਮੁਖੀ ਨੇ ਜੇਲ੍ਹ ਵਿਚ ਮੁਲਾਕਾਤ ਦੌਰਾਨ ਜਸਮੀਤ ਨੂੰ ਡੇਰੇ ਦਾ ਪ੍ਰਬੰਧ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਸੀ | ਜਿਸ ਤੋਂ ਬਾਅਦ ਜੇਲ੍ਹ ਤੋਂ ਵਾਪਸ ਆਉਂਦੇ ਹੀ ਡੇਰੇ ਦੇ ਹਾਲਾਤ ਆਮ ਵਰਗੇ ਕਰਨ ਲਈ ਡੇਰਾ ਮੁਖੀ ਦਾ ਪਰਿਵਾਰ ਡੇਰਾ ਸਿਰਸਾ ਵਿਚ ਆ ਗਿਆ ਹੈ |