ਪੰਜਾਬ ਦੇ ਸਰਾਬੀਆਂ ਲਈ ਖੁਸ਼ਬਰੀ

0
484

ਚੰਡੀਗੜ੍ਹ : ਪੰਜਾਬ ਦੇ ਸਰਾਬੀਆਂ ਲਈ ਜਦ ਹੀ ਸਰਕਾਰ ਖੁਸ਼ੀ ਵਾਲੀ ਖਰਬ ਦੇਣ ਵਾਲੀ ਹੈ। ਪੰਜਾਬ ਵਿਚ ਸ਼ਰਾਬ ਦੀਆਂ ਕੀਮਤਾਂ ਗੁਆਂਢੀ ਰਾਜਾਂ ਨਾਲੋਂ ਕਾਫ਼ੀ ਵੱਧ ਹੋਣ ਕਾਰਨ ਰਾਜਸਥਾਨ, ਹਿਮਾਚਲ ਅਤੇ ਹਰਿਆਣਾ ਤੇ ਜੰਮੂ-ਕਸ਼ਮੀਰ ਤੋਂ ਰਾਜ ਵਿਚ ਹੋ ਰਹੀ ਵੱਡੇ ਪੱਧਰ ‘ਤੇ ਸ਼ਰਾਬ ਦੀ ਤਸਕਰੀ ਜਿਸ ਕਾਰਨ ਰਾਜ ਦੀ ਆਬਕਾਰੀ ਦੀ ਆਮਦਨ ਨੂੰ ਵੱਡਾ ਧੱਕਾ ਲੱਗਾ ਹੈ ਨਾਲ ਨਜਿੱਠਣ ਲਈ ਰਾਜ ਸਰਕਾਰ ਵਲੋਂ ਸੂਬੇ ਵਿਚ ਸ਼ਰਾਬ ਦੀਆਂ ਕੀਮਤਾਂ ਵਿਚ ਕੋਈ ਇਕ ਤਿਹਾਈ ਦੀ ਕਮੀ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ। ਰਾਜ ਦੇ ਕਰ ਤੇ ਆਬਕਾਰੀ ਵਿਭਾਗ ਵਲੋਂ ਗੁਆਂਢੀ ਰਾਜਾਂ ਵਿਚ ਸ਼ਰਾਬ ਦੀਆਂ ਕੀਮਤਾਂ ਸਬੰਧੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਗੁਆਂਢੀ ਰਾਜਾਂ ਦੇ ਬਰਾਬਰ ਕੀਮਤਾਂ ਲਿਆਉਣ ਦੀ ਸਿਫਾਰਸ਼ ਕੀਤੀ ਗਈ ਹੈ। ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਬਕਾਰੀ ਵਿਭਾਗ ਦੇ ਅਨੁਮਾਨਾਂ ਅਨੁਸਾਰ ਕੀਮਤਾਂ ਘਟਾਏ ਜਾਣ ਅਤੇ ਤਸਕਰੀ ਨੂੰ ਖ਼ਤਮ ਕੀਤੇ ਜਾਣ ਨਾਲ ਰਾਜ ਵਿਚ ਆਬਕਾਰੀ ਦੀ ਸਾਲਾਨਾ ਆਮਦਨ ਕੋਈ 2000 ਕਰੋੜ ਰੁਪਏ ਵੱਧ ਸਕਦੀ ਹੈ।