ਹਾਂਗਕਾਂਗ : ਯੁਨ ਲਾਂਗ ਸਟੇਸ਼ਨ ‘ਤੇ ਵਾਪਰੀ ਘਟਨਾ ਵਿੱਚ ਪਲੇਟਫਾਰਮ ‘ਤੇ ਜਾ ਰਹੀ ਔਰਤ ਨੂੰ ਇਕ ਸ਼ਖਸ ਨੇ ਧੱਕਾ ਦਿੱਤਾ, ਜਿਸ ਨਾਲ ਉਹ ਟ੍ਰੈਕ ਉੱਤੇ ਡਿੱਗ ਗਈ ਅਤੇ ਬਾਅਦ ਵਿਚ ਸ਼ਖਸ ਆਰਾਮ ਨਾਲ ਉਥੋਂ ਇੰਝ ਚਲਾ ਗਿਆ, ਜਿਵੇਂ ਉਸ ਨੇ ਕੁੱਝ ਕੀਤਾ ਹੀ ਨਾ ਹੋਵੇ। ਇਸ ਘਟਨਾ ਦੀ ਵੀਡੀਓ ਨੂੰ ਦੇਖ ਕੇ ਸਾਫ ਲੱਗ ਰਿਹਾ ਹੈ ਕਿ ਉਸ ਨੇ ਸਿਰਫ ਮਜੇ ਲਈ ਇਹ ਹਰਕੱਤ ਕੀਤੀ। ਚੰਗੀ ਗੱਲ ਤਾਂ ਇਹ ਰਹੀ ਕਿ ਉਸ ਸਮੇਂ ਟ੍ਰੇਨ ਉੱਥੇ ਨਹੀਂ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ 59 ਸਾਲ ਦੀ ਇਹ ਔਰਤ ਸਟੇਸ਼ਨ ਉੱਤੇ ਕਲੀਨਰ ਦਾ ਕੰਮ ਕਰਦੀ ਸੀ। ਮੁੱਧੇ ਮੂੰਹ ਡਿੱਗਣ ਨਾਲ ਉਸ ਦਾ ਜਬੜਾ ਟੁੱਟ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਸ ਬੁਲਾਰੇ ਨੇ ਕਿਹਾ ਕਿ ਧੱਕਾ ਦੇਣ ਵਾਲੇ ਸ਼ਖਸ ਨੂੰ ਸਟੇਸ਼ਨ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਵਿਚ ਹਮਲੇ ਦੇ ਪਿੱਛੇ ਦਾ ਕਾਰਨ ਪਤਾ ਕੀਤਾ ਜਾ ਰਿਹਾ ਹੈ।