ਜਿੰਨੀ ਛੋਟੀ ਸਕਰਟ ਉਨਾਂ ਜ਼ਿਆਦਾ ਡਿਸਕਾਊਂਟ

0
470

ਹਾਂਗਕਾਂਗ : ਲੋਕੀ ਆਪਣੇ ਵਿਉਪਰ ਵਿਚ ਵਾਧੇ ਲਈ ਕਿਸ ਤਰਾਂ ਦੇ ਅਜੀਬੋ ਗਰੀਬ ਕੰਮ ਕਰਦ ਹਨ ਇਸ ਦੀ ਤਾਜ਼ਾ ਮਿਸਾਲ ਚੀਨ ਦੇ  ਰੈਸਟੋਰੈਂਟ ਵਿਚ ਮਿਲਦੀ ਹੈ,  ਜਿਸ ਦੇ ਹੈਰਾਨ ਕਰਨ ਵਾਲੇ ਨਿਯਮ ਕਾਇਦੇ ਹਨ। ਚੀਨ ਦੇ ਜਿਨਾਨ ਇਲਾਕੇ ‘ਚ ਯਾਂਗ ਜਿਆ ਹਾਟ ਪਾਟ ਰੈਸਟੋਰੈਂਟ ‘ਚ ਬਿੱਲ ਖਾਣੇ ਦੇ ਹਿਸਾਬ ਨਾਲ ਨਹੀਂ ਬਲਕਿ ਲੜਕੀਆਂ ਦੀ ਸਕਰਟ ਦੇ ਹਿਸਾਬ ਨਾਲ ਬਣਦਾ ਹੈ। ਲੜਕੀਆਂ ਜਿੰਨੀਆਂ ਛੋਟੀਆਂ ਸਕਰਟਜ਼ ਪਾਉਂਦੀਆਂ ਹਨ, ਉਨ੍ਹਾਂ ਨੂੰ ਉਨਾਂ ਹੀ ਜ਼ਿਆਦਾ ਬਿੱਲ ‘ਚ ਡਿਸਕਾਊਂਟ ਦਿੱਤਾ ਜਾਂਦਾ ਹੈ। ਜੇਕਰ ਲੜਕੀ ਦੀ ਸਕਰਟ ਗੋਡਿਆਂ ਤੋਂ 13 ਇੰਚ ਉੱਚੀ ਹੈ ਤਾਂ ਉਸ ਨੂੰ 90 ਫੀਸਦੀ ਡਿਸਕਾਊਂਟ ਦਿੱਤਾ ਜਾਂਦਾ ਹੈ। ਲੜਕੀਆਂ ਜਦੋਂ ਇਸ ਰੈਸਤਰਾਂ ‘ਚ ਦਾਖਲ ਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਡ੍ਰੈਸ ਦਾ ਮਾਪ ਲਿਆ ਜਾਂਦਾ ਹੈ ਤੇ ਫਿਰ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੇ ਨਾਪ ਦੇ ਹਿਸਾਬ ਨਾਲ ਉਨ੍ਹਾਂ ਦਾ ਬਿੱਲ ਬਣਦਾ ਹੈ।

ਰੈਸਤਰਾਂ ਦੇ ਫਾਊਂਡਰ ਇਸਾਂਗ ਯਾਨ ਮੰਨਦੇ ਹਨ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਸੇਲ ਵਧ ਜਾਂਦੀ ਹੈ ਤੇ ਇਹ ਪ੍ਰਮੋਸ਼ਨ ਕਰਨ ਦਾ ਵਧੀਆ ਤਰੀਕਾ ਹੈ। ਇਹ ਰੈਸਤਰਾਂ ਪੂਰੇ ਚੀਨ ‘ਚ ਬਹੁਤ ਫੈਮਸ ਹੈ ਤੇ ਲੜਕੀਆਂ ਡਿਸਕਾਊਂਟ ਪਾਉਣ ਲਈ ਛੋਟੀਆਂ ਸਕਰਟਾਂ ਪਾ ਕੇ ਆਉਂਦੀਆਂ ਹਨ, ਜਿਸ ਨਾਲ ਹੋਰ ਗਾਹਕਾਂ ਦੀ ਐਕਸਾਈਟਮੈਂਟ ਬਣੀ ਰਹਿੰਦੀ ਹੈ।