ਹਾਂਗਕਾਂਗ 19 ਅਕਤੂਬਰ 2017(ਗਰੇਵਾਲ): ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜਦ ਲਾਲ ਕਿਲੇ ਤੋ ਭਾਸਣ ਦਿੰਦੇ ਹਨ ਤਾਂ ਉਹ ਇਨਾਂ ਲੰਮਾ ਹੁੰਦਾ ਹੈ ਕਿ ਹਰ ਵਾਰ ਚਰਚਾ ਦਾ ਵਿਸ਼ਾ ਬਣਦਾ ਹੈ। ਪਰ ਹੁਣ ਚੀਨੀ ਰਾਸਟਰਪੀ ਦਾ ਭਾਸਣ ਮੋਦੀ ਨੂੰ ਬਹੁਤ ਪਿੱਛੇ ਛੱਡ ਗਿਆ ਹੈ। ਚੀਨ ਦੇ ਰਾਜਧਾਨੀ ਬੀਜਿੰਗ ਹੋ ਰਹੇ ਕਾਮਨਿਸਟ ਪਾਰਟੀ ਦੇ ਸਮੇਲਨ ਦੌਰਾਨ ਚੀਨੀ ਰਾਸਟਪਤੀ ਸੀਯੀ ਪਿੰਗ ਨੇ ਕੱਲ ਆਪਣਾ ਭਾਸਣ ਦਿਤਾ ਜੋ ਕਿ 3.5 ਘੰਟੇ ਲੰਮਾ ਸੀ। ਇਸ ਵਿਚ ਉਨਾਂ ਨੇ ਅਗਲੇ 5 ਸਾਲਾ ਦੀਆਂ ਯੋਜਨਾਵਾਂ ਦਾ ਜਿਕਰ ਕੀਤਾ। ਇਸ ਤੋ ਇਲਾਵਾ ਭਾਰਤ ਸਮੇਤ ਆਪਣੀ ਗੁਆਢੀ ਦੇਸ਼ਾਂ ਨਾਲ ਗੱਲਬਾਤ ਰਾਹੀ ਚੰਗੇ ਸਬੰਧੀ ਬਣਾਉਣ ਵਾਲੀ ਗੱਲ ਵੀ ਕਹੀ।