ਸਿੰਘ ਸਭਾ ਸਪੋਰਟਸ ਕਲੱਬ ਦੇ ਸਾਲਾਨਾ ਪ੍ਰੋਗਰਾਮ ਮੌਕੇ ਗਾਇਕ ਰਣਜੀਤ ਬਾਵਾ ਵੱਲੋਂ ਪੇਸ਼ਕਾਰੀ

0
592

ਹਾਂਗਕਾਂਗ, 18 ਅਕਤੂਬਰ (ਜੰਗ ਬਹਾਦਰ ਸਿੰਘ)-ਸਿੰਘ ਸਭਾ ਸਪੋਰਟਸ ਕਲੱਬ ਵਲੋਂ ਕਲੱਬ ਵਨ ਕੈਲੂਨ ਪੀਕ ਵਿਖੇ ਕਰਵਾਏ ਗਏ 32ਵੇਂ ਸਾਲਾਨਾ ਪ੍ਰੋਗਰਾਮ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਵਲੋਂ ਸ਼ਹਾਨਾ ਅੰਦਾਜ਼ ਵਿਚ ਕੀਤੀ ਬਾ-ਕਮਾਲ ਪੇਸ਼ਕਾਰੀ ਨੇ ਹਾਜ਼ਰ ਸਰੋਤਿਆਂ ਨੂੰ ਝੂੰਮਣ ‘ਤੇ ਮਜਬੂਰ ਕਰ ਦਿੱਤਾ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਫੰਜਾਬੀ ਭੰਗੜਾ ਗਰੁੱਪ ਦੇ ਕਲਾਕਾਰਾਂ ਵਲੋਂ ਸ਼ਾਨਦਾਰ ਭੰਗੜਾ ਪੇਸ਼ ਕੀਤਾ ਗਿਆ ਅਤੇ ਹਾਂਗਕਾਂਗ ਦੇ ਗਾਇਕ ਗੁਰਦੀਪ ਸਵੱਦੀ ਨੇ ਗਾਇਕੀ ਦਾ ਪ੍ਰਦਰਸ਼ਨ ਕਰਦਿਆਂ ਖਚਾਖਚ ਭਰੇ ਹਾਲ ਵਿਚ ਦਰਸ਼ਕਾਂ ਦੀ ਵਾਹ-ਵਾਹੀ ਲੁੱਟੀ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਾਬਕਾ ਮਿਸ ਦਿੱਲੀ ਅਤੇ ਬਾਲੀਵੁੱਡ ਅਦਾਕਾਰਾ ਮਿਸ ਮਲਿਕਾ ਮਲਹੋਤਰਾ ਵਲੋਂ ਬਾਖੂਬੀ ਨਿਭਾਈ ਗਈ | ਪ੍ਰੋਗਰਾਮ ਦੌਰਾਨ ਕੱਢੇ ਗਏ ਲੱਕੀ ਡਰਾਅ ਦੌਰਾਨ ਕੀਮਤੀ ਇਨਾਮ ਜੇਤੂਆਂ ਨੂੰ ਭੇਟ ਕੀਤੇ ਗਏ | ਇਸ ਮੌਕੇ ਪ੍ਰਧਾਨ ਸਤਪਾਲ ਸਿੰਘ ਮਾਲੂਵਾਲ, ਕੁਲਦੀਪ ਸਿੰਘ ਉਪਲ, ਜਸਬੀਰ ਸਿੰਘ, ਨਿਰਦੀਪ ਸਿੰਘ ਅੱਤਕ, ਗੁਰਦੀਪ ਸਿੰਘ ਗੌਗੀ, ਝਿਰਮਲ ਸਿੰਘ, ਗੁਰਮੀਤ ਸਿੰਘ ਸੱਗੂ, ਮਲਕੀਤ ਸਿੰਘ ਸੱਗੂ, ਮੰਦਰ ਸਿੰਘ ਅਤੇ ਸੁਖਜੀਤ ਸਿੰਘ ਮੋਹਰੀ ਮੈਂਬਰਾਂ ਵਲੋਂ ਕੇਕ ਕੱਟ ਕੇ ਹਾਜ਼ਰ ਸਰੋਤਿਆਂ ਦੀ ਮੁੁਬਾਰਕ ਕਬੂਲੀ ਗਈ | ਇਸ ਯਾਦਗਾਰੀ ਪ੍ਰੋਗਰਾਮ ਵਿਚ ਪ੍ਰਧਾਨ ਖਾਲਸਾ ਦੀਵਾਨ ਸੰਤੋਖ ਸਿੰਘ, ਸੁੱਖਾ ਸਿੰਘ ਗਿੱਲ, ਵੱਸਣ ਸਿੰਘ, ਬਖਸ਼ੀਸ਼ ਸਿੰਘ ਬੀਸੋ, ਜਗਜੀਤ ਸਿੰਘ ਚੋਹਲਾ ਸਾਹਬ, ਬੌਬੀ ਅਤੇ ਟੋਨੀ ਬਰਾੜਾ, ਬੂਟਾ ਸਿੰਘ ਬਰਾੜ, ਚਰਨਜੀਤ ਸਿੰਘ ਗਰੇਵਾਲ, ਕਰਮਜੀਤ ਸਿੰਘ ਜੌਨੀ, ਕੁਲਵਿੰਦਰ ਸਿੰਘ ਰਿਆੜ, ਰਣਜੀਤ ਸਿੰਘ ਔਜਲਾ, ਰਾਣਾ ਸਰਕਾਰੀਆ, ਗੁਰਮੀਤ ਸਿੰਘ ਪੰਨੂੰ, ਅਵਤਾਰ ਸਿੰਘ, ਜੁਝਾਰ ਸਿੰਘ, ਲਖਬੀਰ ਸਿੰਘ ਪੰਜਵੜ, ਮਲਕੀਤ ਸਿੰਘ ਮੁੰਡਾ ਪਿੰਡ, ਨਿਸ਼ਾਨ ਸਿੰਘ, ਨਵਤੇਜ ਅਟਵਾਲ, ਜੱਸੀ ਤੁਗਲ, ਸੁਖਚੈਨ ਸੰਨੀ, ਗੁਰਪ੍ਰੀਤ ਸਿੰਘ ਗੋਪੀ, ਖਜ਼ਾਨ ਸਿੰਘ, ਯਾਦਵਿੰਦਰ ਸਿੰਘ ਅਤੇ ਰਛਪਾਲ ਸਿੰਘ ਸਮੇਤ ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਦੀਆਂ ਵਪਾਰਕ, ਧਾਰਮਿਕ, ਸਮਾਜਿਕ ਅਤੇ ਕਲਾ ਜਗਤ ਦੀਆਂ ਅਜ਼ੀਮ ਸ਼ਖ਼ਸੀਅਤਾਂ ਵਲੋਂ ਸ਼ਮੂਲੀਅਤ ਕੀਤੀ ਗਈ |
ਕਲੱਬ ਵਲੋਂ ਇਸ ਪ੍ਰੋਗਰਾਮ ਨੂੰ ਸਫਲਤਾ ਦੀ ਸਿਖਰ ‘ਤੇ ਪਹੁੰਚਾਉਣ ਵਾਲੇ ਸਾਰੇ ਸਹਿਯੋਗੀਆਂ ਨੂੰ ਵਿਸ਼ੇਸ਼ ਸਨਮਾਨ ਭੇਟ ਕਰਦਿਆਂ ਧੰਨਵਾਦ ਪ੍ਰਗਟ ਕੀਤਾ ਗਿਆ |