ਸਰਹੱਦੋ ਪਾਰ ਪਿਆਰ ਲੱਭਦੀਆਂ ਚੀਨਣਾਂ

0
548

ਹਾਂਗਕਾਂਗ 29 ਸਤੰਬਰ 2017(ਗਰੇਵਾਲ) : ਭਾਵੇ ਹਾਂਗਕਾਂਗ ਤੇ ਚੀਨ ਦੇ ਲੋਕਾਂ ਵਿਚਕਾਰ ਕਈ ਤਰਾਂ ਦੇ ਤਕਰਾਰ ਹਨ ਪਰ ਦੋਵਾਂ ਵਿਚ ਪਿਅਰ ਵੀ ਦਿਨੋ ਦਿਨੀ ਵੱਧ ਰਿਹਾ ਹੈ। ਤਾਜਾ ਅੰਕੜੇ ਦੱਸਦੇ ਹਨ ਕਿ 20 ਸਾਲਾ ਦੌਰਾਨ ਹਾਂਗਕਾਂਗ ਦੀਆਂ ਔਰਤਾਂ ਵੱਲੋ ਚੀਨ ਦੇ ਮਰਦਾਂ ਨਾਲ ਵਿਆਹ ਕਰਵਾਉਣ ਦੀ ਗਿਣਤੀ ਵਿਧੀ ਹੈ। ਸਨ 1997 ਵਿੱਚ ਜਿਥੇ ਇਹ ਸੰਖਿਆ 2190 ਸੀ ਤੇ 2016 ਤੱਕ ਇਹ ਵੱਧ ਕੇ 7626 ਹੋ ਗਈ, ਜੋ ਕਿ ਕਰੀਬ ਕਰੀਬ 4 ਗੁਣਾ ਵਾਧਾ ਹੈ। ਇਸ ਦੇ ਉਲਟ ਹਾਂਗਕਾਂਗ ਦੇ ਮਰਦ ਹੁਣ ਹਾਂਗਕਾਂਗ ਦੀਆਂ ਔਰਤਾਂ ਨੂੰ ਆਪਣੀ ਜੀਵਨ ਸਾਥਣ ਬਣਾਉਣ ਨੂੰ ਤਰਜੀਹ ਦੇਣ ਲੱਗੇ ਹਨ। ਹਾਂਗਕਾਂਗ ਅੰਕੜਾ ਵਿਭਾਗ ਵੱਲੋ ਬੀਤੇ ਕੱਲ ਜਾਰੀ ਰਿਪੋਰਟ ਦੱਸਦੀ ਹੈ ਕਿ 2016 ਵਿੱਚ ਕੁਲ 15,300 ਹਾਂਗਕਾਂਗ ਦੇ ਮਰਦਾਂ ਨੇ ਚੀਨ ਦੀਆਂ ਔਰਤਾਂ ਨਾਲ ਸ਼ਾਦੀ ਕੀਤੀ ਜਦ ਕਿ 1997 ਵਿਚ ਇਹ ਸੰਖਿਆ 28,309 ਸੀ। ਇਸੇ ਸਮੇ ਇਕ ਹੋਰ ਸਰਵੇ ਰਿਪੋਰਟ ਵੀ ਜਾਰੀ ਕੀਤੀ ਗਈ ਜਿਸ ਅਨੁਸਾਰ 55% ਹਾਂਗਕਾਂਗ ਵਾਸੀ ਨੇੜਲੇ ਸੁਬੇ ਗੁਆਗਡੋਗ ਵਿੱਚ ਰਹਿਣ ਵਾਰੇ ਸੋਚ ਰਹੇ ਹਨ ਜਿਸ ਦਾ ਵੱਡਾ ਕਾਰਨ ਹਾਂਗਕਾਂਗ ਵਿਚ ਰਹਿਣਾ ਸਹਿਣਾ ਮਹਿਗਾ ਹੋਣਾ ਦੱਸਿਆ ਗਿਆ ਹੈ। ਇਹ ਵੀ ਇਕ ਰੋਚਕ ਤੱਥ ਸਾਹਮਣੇ ਆਇਆ ਕਿ ਪਹਿਲਾ ਜਿਥੇ ਵਿਆਹ ਕਰਵਾਉਣ ਵਾਲੇ ਜੌੜਿਆਂ ਦੀ ਉਮਰ ਵਿਚ ਔਸਤ 9 ਸਾਲ ਦਾ ਫਰਕ ਹੁੰਦਾ ਸੀ ਉਹ ਹੁਣ ਸਿਰਫ 3 ਸਾਲ ਰਹਿ ਗਿਆ ਹੈ। ਬਹਗਿਣਤੀ ਵਿਆਹਾਂ ਵਿਚ ਮਦਰ ਔਰਤਾਂ ਤੋਂ ਵੱਡੀ ਉਮਰ ਦੇ ਹੁੰਦੇ ਹਨ।