ਦੁਬਈ : ਜਲਦ ਹੀ ਲੋਕਾਂ ਨੂੰ ਸੜਕੀ ਭੀੜ ਤੋ ਰਾਹਤ ਦੇਣ ਲਈ ਇਕ ਨਵੀਂ ਕਿਸਮ ਦੀ ਟੈਕਸੀ ਬਜਾਰ ਵਿਚ ਆ ਸਕਦੀ ਹੈ, ਇਹ ਹੈ ਉਡਣ ਟੈਕਸੀ। ਇਸ ਦਾ ਤਰਜਬਾ ਕਰਨ ਲਈ ਇਸ ਦੀ ਪਹਿਲੀ ਉਡਾਨ ਦੁਬਈ ਵਿਚ ਕੀਤੀ ਗਈ। ਜਰਮਨੀ ਦੀ ਕੰਪਨੀ ਵੋਲੋਕੌਪਟਰ ਵੱਲੋਂ ਬਣਾਈ ਇਹ ਟੈਕਸੀ ਇਕ ਡਰੋਨ ਦੀ ਤਰਾਂ ਹੈ ਜਿਸ ਵਿਚ 2 ਵਿਅਕਤੀਆਂ ਦੇ ਬੈਠਣ ਦੀ ਥਾਂ ਹੈ। ਇਸ ਟੈਕਸੀ ਡਾਰਇਵਰ ਰਹਿਤ ਹੋਵੇਗੀ। ਇਸ ਉਡਣ ਟੈਕਸੀ ਦੀ ਟੈਸਟ ਉਡਾਨ ਵੇਲੇ ਦੁਬਾਈ ਦੇ ਰਾਜਮੁਕਾਰ ਸੇਖ ਹਾਮਡਨ ਬਿਨ ਮੁਹੰਮਦ ਵੀ ਹਾਜਰ ਸਨ। ਇਕ ਵਾਰ ਦੀ ਉਡਾਨ ਦੌਰਾਨ ਇਹ 30 ਮਿੰਟ ਤੱਕ ਉਡ ਸਕਣ ਦੇ ਸਮਰਥ ਹੋਵੇਗੀ।