ਪਠਾਨਕੋਟ, 21 ਸਤੰਬਰ – ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਤੋਂ ਜ਼ਿਮਨੀ ਚੋਣ ਲਈ ਐਲਾਨੇ ਗਏ ਉਮੀਦਵਾਰ ਸੁਰੇਸ਼ ਖਜ਼ੂਰੀਆ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਦਿੱਤੇ ਗਏ ਦੋ ਸੁਰੱਖਿਆ ਗਾਰਡਾਂ ਵਿਚੋਂ ਇਕ ਨੇ ਅੱਜ ਤੜਕਸਾਰ ਲਗਭਗ ਪੰਜ ਵਜੇ ਆਪਣੀ ਐਸ ਐਲ ਆਰ ਰਾਇਫਲ ਤੋਂ 16 ਫਾਇਰ ਕੀਤੇ। ਕਮਾਂਡੋ ਲਖਵੀਰ ਨੂੰ ਪੁਲਿਸ ਵਲੋਂ ਹਿਰਾਸਤ ‘ਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਮਾਂਡੋ ਲਖਵੀਰ ਨੇ ਸੁਰੇਸ਼ ਖਜ਼ੂਰੀਆ ਦੇ ਘਰ ਵਾਲੇ ਪਾਸੇ ਤੇ ਗੁਆਂਢੀਆਂ ਦੇ ਘਰਾਂ ਵਲ 16 ਫਾਇਰ ਕੀਤੇ ਹਨ। ਇਸ ਕਾਰਨ ਇਲਾਕੇ ਵਿਚ ਦਹਿਸ਼ਤ ਫੇਲ ਗਈ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਆਪ ਉਮੀਦਵਾਰ ਜਨਰਲ ਸੁਰੇਸ ਖਜ਼ੂਰੀਆ ਅਪਣੇ ਨਾਮਜਦਗੀ ਪੱਤਰ ਦਾਖਲ ਕਰਨ ਲਈ ਤਿਆਰੀ ਕਰ ਰਹੇ ਸਨ।
































