ਹਾਂਗਕਾਂਗ 16 ਸਤੰਬਰ 2017 (ਜੰਗ ਬਹਾਦਰ ਸਿੰਘ/ਅਮਰਜੀਤ ਸਿੰਘ ਗਰੇਵਾਲ): ਹਾਂਗਕਾਂਗ ਪੁਲਿਸ ਵਲੋਂ ਲੰਤਾਓ ਆਇਲੈਂਡ ਵਿਖੇ ਕਰਵਾਏ ਗਏ ਸਮਾਗਮ ਦੌਰਾਨ 2 ਪੰਜਾਬੀ ਨੌਜਵਾਨਾਂ ਮਨਦੀਪ ਸਿੰਘ ਪੱਤਰ ਸ: ਮੇਵਾ ਸਿੰਘ ‘ਬਰਾੜ’ ਅਤੇ ਮੁਖਜੋਤ ਕੌਰ ਪੱਤਰੀ ਸ: ਹਰਿੰਦਰ ਸਿੰਘ ‘ਬਾਜਵਾ’ ਨੂੰ ਹਾਂਗਕਾਂਗ ਪੁਲਿਸ ਵਿਚ ਭਰਤੀ ਕੀਤਾ ਗਿਆ | ਹਾਂਗਕਾਂਗ ਪੁਲਿਸ ਵਲੋਂ ਹਾਂਗਕਾਂਗ ਵਿਚ ਰਹਿ ਰਹੇ ਘੱਟ ਗਿਣਤੀ ਭਾਈਚਾਰੇ ਲਈ ਸਾਲ 2013 ਵਿਚ ਸ਼ੁਰੂ ਕੀਤੇ ਗਏ ਪ੍ਰੋਗਰਾਮ ਜੈਮਸਟੋਨ ਤਹਿਤ ਇਨ੍ਹਾਂ ਨੌਜਵਾਨਾਂ ਦੀ ਭਰਤੀ ਕੀਤੀ ਗਈ ਹੈ | ਮਨਦੀਪ ਸਿੰਘ ਨੂੰ ਮੌਾਗ-ਕੌਕ ਪੁਲਿਸ ਸਟੇਸ਼ਨ ਅਤੇ ਮਨਦੀਪ ਕੌਰ ਨੂੰ ਚਿਮ-ਚਾ-ਸ਼ੂਈ ਪੁਲਿਸ ਸਟੇਸ਼ਨ ਵਿਖੇ ਨਿਯੁਕਤ ਕੀਤਾ ਗਿਆ ਹੈ | ਹਾਂਗਕਾਂਗ ਪੁਲਿਸ ਵਲੋਂ ਕਰਵਾਏ ਗਏ ਇਸ ਭਰਤੀ ਸਮਾਗਮ ਦੌਰਾਨ ਹਾਂਗਕਾਂਗ ਪੁਲਿਸ ਕਮਿਸ਼ਨਰ ਸਇਫਨ ਲੋ ਵਾਈ ਚੁੰਗ ਸਮੇਤ ਨੌਜਵਾਨਾਂ ਦੇ ਮਾਪੇ ਅਤੇ ਪੰਜਾਬੀ ਭਾਈਚਾਰੇ ਦੇ ਪਤਵੰਤੇ ਮੌਜੂਦ ਸਨ | ਇਥੇ ਇਹ ਵੀ ਜਕਰਯੋਗ ਹੈ ਕਿ ਮੁੱਖਜੋਤ ਕੌਰ ਪਹਿਲੀ ਪੰਜਾਬੀ ਲੜਕੀ ਹੈ ਜੋ ਹਾਂਗਕਾਂਗ ਪੁਲੀਸ ਵਿਚ ਭਰਤੀ ਹੋਈ ਹੈ।