ਹਾਂਗਕਾਂਗ(ਪੰਜਾਬੀ ਚੇਤਨਾ): ਬੀਤੇ ਕੱਲ ਆਇਆ ਸਮੰਦਰੀ ਤੁਫਾਨ ਅੱਧੀ ਸਦੀ ਬਾਅਦ ਨਵੰਬਰ ਮਹੀਨੇ ਆਇਆ ਤੁਫਾਨ ਸੀ। ਆਮ ਕਰਕੇ ਤੁਫਾਨਾਂ ਦੀ ਮੋਸਮ ਮਈ ਤੋਂ ਅਕਤੂਬਰ ਦੌਰਨਾ ਹੁੰਦਾ ਹੈ। ਇਸ ਤੋ ਪਹਿਲਾਂ ਸਨ 1972 ਵਿਚ ਨਵੰਬਰ ਮਹੀਨੇ 8 ਨੰਬਰ ਵਾਲਾ ਤੁਫਾਨ ਆਇਆ ਸੀ ਜਿਸ ਦੌਰਾਨ ਇਕ ਮੌਤ ਹੋਈ ਸੀ। ਬੀਤੇ ਕੱਲ ਦੇ ਤੁਫਾਨ ਦੌਰਾਨ ਬਾਅਦ ਦਪਿਹਰ 1.40 ਵਜੇ ਮੋਸਮ ਵਿਭਾਗ ਨੇ ਤੁਫਾਨ ਚੇਤਾਵਨੀ ਨੰਬਰ 8 ਜਾਰੀ ਕੀਤਾ ਜੋ ਕਿ ਅੱਜ ਸਵੇਰੇ 5.40 ਵਜ਼ੇ ਤੱਕ ਜਾਰੀ ਰਿਹਾ। ਇਸ ਦੌਰਾਨ ਇਕ ਔਰਤ ਦੇ ਮਾਮੂਲੀ ਜਖਮੀ ਹੋਣ ਅਤੇ 11 ਦਰਖਤਾਂ ਦੇ ਡਿੱਗਣ ਤੋ ਇਲਾਵਾ ਹੋਰ ਕੋਈ ਹੜਾਂ ਵਰਗੀ ਘਟਨਾ ਦੀ ਸੂਚਨਾਂ ਨਹੀ ਹੈ। ਅੱਜ ਸਵੇਰੇ 6.20 ਵਜੇ ਸਾਰੇ ਸਾਵਧਾਨੀ ਸਕੇਤ ਖਤਮ ਕਰ ਦਿਤੇ ਗਏ।