ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਗੁਰਦੁਆਰਾ ਖਾਲਸਾ ਦਿਵਾਨ ਅਤੇ ਗੁਰੂ ਨਾਨਕ ਦਰਬਾਰ (ਤੁੰਗ ਚੁੰਗ) ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ ‘ਚ ਸ਼ਮੂਲੀਅਤ ਕਰਨ ਵਾਲੇ ਬੱਚਿਆਂ ਵਲੋਂ ਕਵਿਤਾਵਾਂ, ਕਵੀਸ਼ਰੀ, ਲੈਕਚਰ ਅਤੇ ਕੰਠ ਗੁਰਬਾਣੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਬੰਦੀ ਛੋੜ ਦਿਵਸ ਦੇ ਸੰਬੰਧ ‘ਚ ਦੋਵਾਂ ਗੁਰਦੁਆਰੇ ਸਾਹਿਬਾਨ ‘ਚ ਵੱਡੇ ਪੱਧਰ ‘ਤੇ ਕਰਵਾਏ ਗਏ ਸਮਾਗਮ ‘ਚ ਭਾਰੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋਈਆਂ ਅਤੇ ਦੀਪਮਾਲਾ ਕਰਕੇ ਮਨਮੋਹਕ ਮਾਹੌਲ ਦੀ ਸਿਰਜਣਾ ਕੀਤੀ ਗਈ |