ਚੀਨੀ ਨੌਜਵਾਨਾਂ ਨੇ ਗੁਰੂ ਨਾਨਕ ਦਰਬਾਰ ਤੁੰਗ ਚੁੰਗ ਵਿਖੇ ਸਿੱਖ ਰਹੁ ਰੀਤਾਂ ਬਾਰੇ ਜਾਣਕਾਰੀ ਹਾਸਲ ਕੀਤੀ

0
458

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਜੂਨੀਅਰ ਪੁਲਿਸ ਅਤੇ ਰੇਸ਼ੀਅਲ ਇੰਟੈਗਰੇਸ਼ਨ ਐਜੂਕੇਸ਼ਨ ਅਤੇ ਵੈੱਲਫੇਅਰ ਐਸੋਸੀਏਸ਼ਨ ਦੇ ਸਾਂਝੇ ਉੱਦਮ ਸਦਕਾ ਤੁੰਗ ਚੁੰਗ ਇਲਾਕੇ ਦੇ ਨੌਜਵਾਨਾਂ ਵਲੋਂ ਗੁਰੂ ਨਾਨਕ ਦਰਬਾਰ (ਤੁੰਗ ਚੁੰਗ) ਵਿਖੇ ਪਹੁੰਚ ਕੇ ਸਿੱਖ ਰਹੁ ਰੀਤਾਂ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ ਗਈ | ਇਸ ਮੌਕੇ ਪੰਜਾਬੀ ਭਾਈਚਾਰੇ ਦੇ ਨੁਮਾਇੰਦੇ ਸਤਪਾਲ ਸਿੰਘ ਮਾਲੂਵਾਲ, ਬਲਜਿੰਦਰ ਸਿੰਘ ਪੱਟੀ, ਜਗਰੂਪ ਸਿੰਘ ਸੰਗਤਪੁਰਾ, ਪਲਵਿੰਦਰ ਸਿੰਘ ਮੱਤੜ ਅਤੇ ਗੁਰਵਿੰਦਰ ਸਿੰਘ ਸੰਗਤਪੁਰਾ ਸਮੇਤ ਨੌਜਵਾਨਾਂ ਵਲੋਂ ਚੀਨੀ ਭਾਈਚਾਰੇ ਦੇ ਬੱਚਿਆਂ ਅਤੇ ਨੌਜਵਾਨਾਂ ਨਾਲ ਸਿੱਖ ਰਹਿਤ ਮਰਯਾਦਾ ਅਤੇ ਰਹੁ ਰੀਤਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਸਿੱਖਾਂ ਦੀ ਰਵਾਇਤੀ ਪੁਸ਼ਾਕ ਅਤੇ ਦਸਤਾਰਾਂ ਬੰਨ੍ਹਵਾ ਕੇ ਭਾਈਚਾਰਕ ਰਹੁ ਰੀਤਾਂ ਦੀ ਸਾਂਝ ਪਾਈ ਗਈ | ਸਿੱਖ ਰਵਾਇਤਾਂ ਬਾਰੇ ਪਹਿਲੀ ਵਾਰ ਜਾਣਕਾਰੀ ਲੈ ਕੇ ਉਤਸ਼ਾਹਿਤ ਹੋਏ ਨੌਜਵਾਨਾਂ ਨੂੰ ਵੇਖਦਿਆਂ ਉਕਤ ਸੰਸਥਾਵਾਂ ਵਲੋਂ ਆਉਣ ਵਾਲੇ ਸਮੇਂ ਵਿਚ ਅਜਿਹੇ ਹੋਰ ਉਪਰਾਲੇ ਵਿੱਢਣ ਦਾ ਅਹਿਦ ਲਿਆ ਗਿਆ |