ਨਾਭਾ ਜੇਲ੍ਹ ਬਰੇਕ ਕਾਂਡ ਦੇ ਸਾਜਿਸ਼ਕਰਤਾ ਰਮਨਜੀਤ ਸਿੰਘ ਰੋਮੀ ਨੂੰ ਹਾਈਕੋਰਟ ਵਲੋਂ ਝਟਕਾ

0
519

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਹਾਈਕੋਰਟ ਵਲੋਂ ਪੰਜਾਬ ਦੀ ਨਾਭਾ ਜੇਲ੍ਹ ਬਰੇਕ ਕਾਂਡ ਦੇ ਸ਼ੱਕੀ ਮੁੱਖ ਸਾਜਿਸ਼ਕਰਤਾ ਰਮਨਜੀਤ ਸਿੰਘ ਰੋਮੀ ਨੂੰ ਝਟਕਾ ਦਿੰਦਿਆਂ ਉਸ ਵਲੋਂ ਫਾਈਨਲ ਅਪੀਲ ਕੋਰਟ ‘ਚ ਹਾਂਗਕਾਂਗ-ਭਾਰਤ ਹਵਾਲਗੀ ਸਮਝੌਤੇ ਅਧੀਨ ਉਸ ਉੱਤੇ ਲੱਗੀਆਂ ਧਾਰਾਵਾਂ ਦੇ ਆਉਣ ਜਾਂ ਨਾ ਆਉਣ ਦੇ ਮੰਗੇ ਸਪੱਸ਼ਟੀਕਰਨ ਦੇ ਸਰਟੀਫ਼ਿਕੇਟ ਦੀ ਅਪੀਲ ਨੂੰ ਰੱਦ ਕਰਦਿਆਂ ਉਸ ਦੀ ਭਾਰਤ ਹਵਾਲਗੀ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਗਿਆ ਹੈ | ਹੁਣ ਰਮਨਜੀਤ ਸਿੰਘ ਰੋਮੀ ਕੋਲ ਇਸੇ ਮਸਲੇ ਅਧੀਨ ਸੁਪਰੀਮ ਕੋਰਟ ‘ਚ ਅਪੀਲ ਪਾਉਣ ਦਾ ਆਖਰੀ ਰਾਹ ਬਚਿਆ ਹੈ | ਜ਼ਿਕਰਯੋਗ ਹੈ ਕਿ ਹਾਂਗਕਾਂਗ ਵਾਸੀ 33 ਸਾਲਾ ਰੋਮੀ ਨਾਭਾ ਜੇਲ੍ਹ ਬਰੇਕ ਕਾਂਡ ਦੀ ਸਾਜਿਸ਼ ਰਚਨ ਸਮੇਤ ਹੋਰ 18 ਗੰਭੀਰ ਮਾਮਲਿਆਂ ਵਿਚ ਭਾਰਤ ਸਰਕਾਰ ਨੂੰ ਲੋੜੀਂਦਾ ਹੈ |