ਹਾਂਗਕਾਂਗ(ਪਚਬ):ਹਾਂਗਕਾਂਗ ਦੇ ਲੋਕਾਂ ਨੂੰ ਕਰੋਨਾ ਦੌਰਾਨ ਆਰਥਕ ਰਾਹਤ ਦੇਣ ਲਈ ਸਰਕਾਰ ਨੇ ਇਸ ਸਾਲ ਦੇ ਬਜਟ ਵਿਚ 5000 ਡਾਲਰ ਦੇਣ ਦਾ ਅਲਾਨ ਕੀਤਾ ਸੀ। ਪਿਛਲੇ ਸਾਲਾ ਦੀ ਤਰਾਂ ਇਸ ਵਾਰ ਇਹ ਰਕਮ ਕੈਸ ਦੇ ਰੂਪ ਵਿੱਚ ਨਹੀਂ ਮਿਲਣਗੇ ਸਗੋਂ ਇਸ ਵਾਰ ਈ-ਵਾਊਚਰ ਮਿਲਣਗੇ। ਇਸ ਦਾ ਪ੍ਰਬੰਧ ਇਹ ਹੈ ਕਿ ਤੁਹਾਨੂੰ ਕਿਸੇ 4 ਸਾਧਨਾਂ ਰਾਹੀ ਇਹ ਈ-ਵਾਊਚਟ ਰਕਮ ਮਿਲੇਗੀ। ਇਹ 4 ਸਾਧਨ ਹਨ 1. ਓਕਟੋਪਸ 2. ਅਲੀ ਪੇ 3, ਵੂਈ ਵਾਟ 4. ਟੈਪ ਐਡ ਗੋ।
ਇਸ ਲਈ ਰਜਿਸਟਰੇਸ 4 ਜੁਲਾਈ ਤੋਂ ਸੁਰੂ ਹੋਵੇਗੀ ਤੇ ਪਹਿਲੀ ਕਿਸਤ 1 ਅਕਤੂਬਰ ਨੂੰ ਮਿਲੇਗੀ।ਇਸ ਵਾਰ 5000 ਇਕ ਵਾਰ ਨਹੀ ਮਿਲਗੇ।
ਜੋ ਲੋਕ ਓਕਟੋਪਸ ਰਾਹੀ ਈ-ਵਾਰਉਚਰ ਲੈਣਾ ਚਹੁੰਦੇ ਹਨ, ਉਨਾਂ ਨੂੰ ਪਹਿਲੀ ਕਿਸਤ ਵਿਚ 2000 ਮਿਲਣਗੇ ਤੇ 2 ਮਹੀਨੇ ਬਾਅਦ ਫਿਰ ਦੂਜੀ ਕਿਸਤ ਵਿਚ ਵੀ 2000 ਮਿਲਣਗੇ, ਬਾਕੀ 1000 ਕੁਝ ਹਫਤੇ ਬਾਅਦ ਮਿਲਣਗੇ।
ਜੋ ਲੋਕੀ ਬਾਕੀ ਦੇ ਸਾਧਨਾ ਰਾਹੀ ਈ-ਵਾਊਚਰ ਲੈਣਾ ਚਹੁੰਦੇ ਹਨ, ਉਨਾਂ ਲਈ ਪਹਿਲੀ ਕਿਸਤ 2000 ਤੇ ਦੂਜੀ 3000 ਹੋਵੇਗੀ ਜੋ ਕਿ 2 ਮਹੀਨੇ ਬਾਅਦ ਮਿਲਗੀ।ਇਹ ਈ-ਵਾਉਚਰ ਲੈਣ ਦੇ ਹੱਕਦਾਰ 18 ਸਾਲ ਤੋਂ ਉਪਰ ਉਮਰ ਵਾਲੇ ਹਾਂਗਕਾਂਗ ਵਾਸੀ ਹੋਣਗੇ।
ਈ-ਵਾਊਚਰ ਲਈ ਰਜਿਸਟਰੇਸ਼ਨ ਹੇਠ ਦਿਤੇ ਲਿੰਕ ਤੋਂ ਕੀਤੀ ਜਾ ਸਕਦੀ ਹੈ।
https://www.consumptionvoucher.gov.hk/en/index.html#