ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਸਰਕਾਰ ਨੇ 3 ਬੱਸ ਕੰਪਨੀਆਂ (Kowloon Motor Bus (KMB), New Lantao Bus (NLB), Citybus and New World First Bus) ਨੂੰ 12% ਕਰਾਏ ਵਧਾੳਣ ਦੀ ਆਗਿਆ ਦੇ ਦਿੱਤੀ ਹੈ। ਇਸ ਤੇ ਸਰਕਾਰ ਦਾ ਤਰਕ ਹੈ ਕਿ ਕਰੋਨਾ ਕਾਰਨ ਇਨਾਂ ਕੰਪਨੀਆਂ ਨੂੰ ਭਾਰੀ ਆਰਥਕ ਮੰਦਹਾਲੀ ਝੱਲਣੀ ਪੈ ਰਹੀ ਹੈ ਇਸ ਲਈ ਸਰਕਾਰ ਨੇ ਇਨਾਂ ਨੂੰ ਕਰਾਏ ਵਿਚ ਵਾਧਾ ਕਰਨ ਦੀ ਅੱਗਿਆ ਦਿੱਤੀ ਹੈ। ਇਹ ਵਾਧਾ 2 ਪੜਾਵਾਂ ਵਿਚ ਹੋਵੇਗਾ ਜਿਸ ਦੌਰਾਨ ਪਹਿਲਾਂ ਵਾਧਾ ਅਪ੍ਰੈਲ 2021 ਤੋਂ ਲਾਗੂ ਹੋਵੇਗਾ। ਇਸੇ ਦੌਰਾਨ ਆਮ ਜਨਤਾ ਨੂੰ ਰਾਹਤ ਦੇਣ ਲਈ ਸਰਕਾਰ ਵੱਲੌਂ ਮਿਲਦੀ 400 ਡਾਲਰ ਦੀ ਟ੍ਰਾਸਪੋਰਟ ਸਬਸਿਡੀ ਨੂੰ ਵਧਾ ਕੇ 500 ਡਾਲਰ ਕਰ ਦਿਤਾ ਹੈ।