ਹਾਂਗਕਾਂਗ, 30 ਅਗਸਤ (ਜੰਗ ਬਹਾਦਰ ਸਿੰਘ)-ਇੰਡੀਅਨ ਐਸੋਸੀਏਸ਼ਨ ਹਾਂਗਕਾਂਗ ਵੱਲੋਂ ਭਾਰਤ ਦੀ ਆਜ਼ਾਦੀ ਦੀ 71ਵੀਂ ਵਰ੍ਹੇਗੰਢ ਸਬੰਧੀ ਹਾਂਗਕਾਂਗ ਕਲੱਬ ਵਿਖੇ ਕਰਵਾਏ ਗਏ ਸਮਾਗਮ ਵਿਚ ਮੌਜੂਦਾ ਹਾਂਗਕਾਂਗ ਮੁਖੀ ਕੈਰੀ ਲੈਮ ਸਮੇਤ ਦੋ ਸਾਬਕਾ ਹਾਂਗਕਾਂਗ ਮੁਖੀਆਂ ਮਿ: ਡੋਨਲ ਸ਼ੈਂਗ ਅਤੇ ਮਿ: ਤੁੰਗ-ਚੀ-ਵਾ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਹਾਂਗਕਾਂਗ ਮੁਖੀ ਵੱਲੋਂ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦੀ ਵਰ੍ਹੇਗੰਢ ‘ਤੇ ਮੁਬਾਰਕ ਦਿੰਦਿਆਂ ਹਾਂਗਕਾਂਗ ਦੀ ਤਰੱਕੀ ਵਿਚ ਭਾਰਤੀਆਂ ਦੇ ਅਹਿਮ ਯੋਗਦਾਨ ਦੀ ਵਰ੍ਹੇਗੰਢ ਦੀ ਸ਼ਲਾਘਾ ਕੀਤੀ | ਇਸ ਸਮਾਗਮ ਵਿਚ ਜੈਸਪਰ ੲੈਂਗ ਮਿਨਿਸਟਰ ਹਾਂਗਕਾਂਗ, ਡਾ: ਲਿਓਾਗ ਮਿਨਿਸਟਰ ਹਾਂਗਕਾਂਗ, ਅਮਲੀ ਲਾਓ, ਕੌਾਸਲ ਜਨਰਲ ਇੰਡੀਅਨ ਕੌਾਸਲੇਟ ਹਾਂਗਕਾਂਗ ਪੁਨੀਤ ਅਗਰਵਾਲ, ਕੌਾਸਲ ਜਨਰਲ ਪਾਕਿਸਤਾਨ ਕੌਾਸਲੇਟ ਕਾਦਿਲ ਅਬਦੁਲ ਮੈਨਨ, ਪ੍ਰੈਜ਼ੀਡੈਂਟ ਇੰਡੀਅਨ ਐਸੋਸੀਏਸ਼ਨ ਵਿਜੈ ਹਰੀ ਲੀਲਾ, ਪ੍ਰਧਾਨ ਖਾਲਸਾ ਦੀਵਾਨ ਸੰਤੋਖ ਸਿੰਘ ਮਾਲੂਵਾਲ, ਇੰਡੀਅਨ ਐਸੋਸੀਏਸ਼ਨ ਤੋਂ ਭੁਪਿੰਦਰ ਕੌਰ ਸੰਧੂ, ਸਾਬਕਾ ਚੀਫ ਆਫੀਸਰ ਜੇਲ੍ਹ ਵਿਭਾਗ ਗੁਰਦੇਵ ਸਿੰਘ ਗਾਲਿਬ, ਹਾਂਗਕਾਂਗ ਦੇ ਮਸ਼ਹੂਰ ਵਪਾਰੀ ਹੈਰੀ ਬੰਗਾ, ਬੋਰਡ ਮੈਂਬਰ ਗੁਰਦੇਵ ਸਿੰਘ ਮਾਲੂਵਾਲ, ਬੋਰਡ ਮੈਂਬਰ ਮੇਜਰ ਸਿੰਘ ਪੰਨੂ, ਬੌਬੀ ਬਰਾੜ, ਵੱਸਣ ਸਿੰਘ ਮਲਮੋਹਰੀ, ਸਤਪਾਲ ਸਿੰਘ ਮਾਲੂਵਾਲ, ਗੁਰਮੀਤ ਸਿੰਘ ਗੁਰੂ, ਗੁਰਨਾਮ ਸਿੰਘ ਮੱਦਰ, ਗੁਰਦੇਵ ਸਿੰਘ ਬਾਠ, ਯਾਦਵਿੰਦਰ ਸਿੰਘ ਅਤੇ ਸੁਖਬੀਰ ਸਿੰਘ ਸਮੇਤ ਬਹੁਤ ਸਾਰੇ ਭਾਰਤੀ ਪਤਵੰਤੇ ਹਾਂਗਕਾਂਗ ਦੇ ਵਪਾਰ ਜਗਤ ਦੀਆਂ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ |