ਕੈਪਟਨ ਅਮਰਿੰਦਰ ਸਿੰਘ ਦੇ ਸੰਬੋਧਨ ਦੀਆਂ ਮੁੱਖ ਗੱਲਾਂ

0
301

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੇਸ਼ ਖੇਤੀ ਬਾੜੀ ਬਿਲਾਂ ਨੂੰ ਵੀ ਸਰਬ ਸਹਿਮਤੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ। ਇਨ੍ਹਾਂ ਬਿੱਲਾਂ ਦੇ ਪੇਸ਼ ਹੋਣ ਮੌਕੇ ਭਾਜਪਾ ਦੇ ਵਿਧਾਇਕ ਵਿਧਾਨ ਸਭਾ ਤੋਂ ਗ਼ੈਰ-ਹਾਜ਼ਿਰ ਰਹੇ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਜੋ ਬੋਲੇ ਉਨਾਂ ਵਿਚ ਵਿਸ਼ੇਸ ਇਹ ਗੱਲਾਂ ਸਨ:

  • ਮੈਂ ਭਾਰਤ ਸਰਕਾਰ ਤੋਂ ਜਾਣਨਾ ਚਾਹੁੰਦੇ ਹਨ ਕਿ ਸਾਡੇ ਮੁਲਕ ਦਾ ਇੱਕ ਸੰਵਿਧਾਨ ਬਣਿਆ ਸੀ ਜਿਸ ਤਹਿਤ ਸੂਬਾ ਤੇ ਕੇਂਦਰ ਸਰਕਾਰ ਨੂੰ ਫ਼ੈਸਲੇ ਲੈਣ ਦੇ ਅਧਿਕਾਰ ਸਨ ਪਰ ਕੇਂਦਰ ਹੌਲੀ-ਹੌਲੀ ਸੂਬੇ ਦੇ ਅਧਿਕਾਰਾਂ ਨੂੰ ਖ਼ਤਮ ਕਰਦਾ ਰਿਹਾ।
  • ਇਸ ਮੁੱਦੇ ਤੇ ਜਦੋਂ ਬਹਿਸ ਦੀ ਲੋੜ ਸੀ ਉਸ ਸਮੇਂ ਬਹਿਸ ਨਹੀਂ ਕੀਤੀ ਗਈ
  • ਧਰਨਿਆਂ ਤੇ ਸੜਕਾਂ ਰੋਕਣ ਜਾਂ ਟੋਲ ਰੋਕਣ ਨਾਲ ਕੁਝ ਨਹੀਂ ਹੋਣਾ
  • ਸੂਬਾ ਆਰਥਿਕ ਤੌਰ ‘ਤੇ ਤੰਗ ਹੈ ਇਸ ਲਈ ਕੇਂਦਰ ਨੂੰ ਧਿਆਨ ਦੇਣ ਚਾਹੀਦਾ ਹੈ
  • ਕੌਮੀ ਸੁਰੱਖਿਆ ਵੱਲ ਕੇਂਦਰ ਸਰਕਾਰ ਨੂੰ ਦੇਖਣਾ ਚਾਹੀਦਾ ਹੈ
  • ਕੇਂਦਰ ਸਰਕਾਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਭੁੱਲ ਗਈ ਹੈ ਅਤੇ ਪੰਜਾਬ ਨੂੰ ਇਕੱਠਾ ਹੋਣਾ ਪਊ ਤੇ ਕਿਸਾਨੀ ਨਾਲ ਖੜ੍ਹਣਾ ਪੈਣਾ ਹੈ
  • ਪੰਜਾਬ ਨੂੰ ਇਕੱਠਾ ਹੋਣ ਪਊ ਤੇ ਕਿਸਾਨੀ ਨਾਲ ਖੜ੍ਹਣਾ ਪੈਣਾ ਹੈ
  • ਅਸੀਂ ਖ਼ੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲੜਾਂਗੇ ਅਤੇ ਹਰ ਅਦਾਲਤ ਤੱਕ ਜਾਵਾਂਗੇ
  • ਮੈਂ ਅਸਤੀਫ਼ਾ ਜੇਬ ‘ਚ ਰਖਦਾ ਹਾਂ, ਕੇਂਦਰ ਚਾਹੇ ਤਾਂ ਸਾਡੀ ਸਰਕਾਰ ਨੂੰ ਬਰਖ਼ਾਸਤ ਕਰ ਦੇਵੇ ਅਸੀਂ ਬੇਇਨਸਾਫੀ ਨਹੀਂ ਸਹਾਂਗੇ