ਪਹਾੜਾਂ ਦੀ ਸੈਰ – ਪ੍ਰਿੰਸ

0
315

ਪਹਾੜਾਂ ਦੀ ਸੈਰ – ਪ੍ਰਿੰਸ

ਖੁਸ਼ਦੀਪ ਮੇਰੇ ਨਾਮ ਦੇ ਵਰਗੂੰ ਮੇਰਾ ਚਿਹਰਾ ਵੀ ਹਮੇਸ਼ਾ ਖੁਸ਼ ਹੀ ਰਹਿੰਦਾ, ਕਦੀ ਮੱਥੇ ਤੇ ਤਿਉੜੀ ਨਹੀਂ ਪਾਈ। ਸ਼ਾਇਦ ਇਸੇ ਲਈ ਘਰਦਿਆਂ ਏ ਨਾਮ ਰੱਖਿਆ ਸੀ।
ਪੇਸ਼ੇ ਤੋਂ ਮੈਂ ਇਕ ਲਿਖਾਰੀ ਹਾਂ, ਮੈਂਨੂੰ ਬਚਪਨ ਤੋ ਹੀ ਲਿਖਣਾ ਬੋਹਤ ਵਧੀਆ ਲੱਗਦਾ ਸੀ। ਅੱਜ ਕੱਲ ਖ਼ਾਲੀ ਪੰਨੇ ਵੇਖ – ਵੇਖ ਮੇਰਾ ਦਿਲ ਡਰਦਾ ਰਹਿੰਦਾ ਕੀਤੇ ਮੈਂਨੂੰ ਲਿਖਣਾ ਹੀ ਨਾ ਭੁੱਲ ਜਾਏ। ਕੁਝ ਦਿਨਾਂ ਤੋਂ ਮੈਂ ਬੇਚੈਨੀ ਵਿਚ ਖੋਇਆ ਹੋਇਆ ਹਾਂ। ਬੇਬੇ – ਬਾਪੂ ਏ ਸਭ ਵੇਖ ਮੈਂਨੂੰ ਪੁੱਛਣ ਲੱਗੇ ਕਿ ਗੱਲ ਖੁਸ਼ਦੀਪ ਅੱਜ ਕੱਲ ਤੂੰ ਕੁਝ ਰੁਖਾ ਜਿਆ ਹੋਇਆ ਫਿਰਦਾ ਕਿ ਹੋਇਆ ਹੈ। ਕੁਝ ਨਹੀਂ ਬਾਪੂ ਜੀ ਮੈਂ ਬਿਲਕੁਲ ਠੀਕ ਹਾਂ, ਮੈਂ ਕਿਹਾ..। ਪਰ ਪੁੱਤਰ ਸਾਨੂੰ ਨਹੀਂ ਲੱਗਦਾ ਤੂੰ ‘ਤੇ ਦਿਨ ਦੇ ਸੂਰਜ ਅਤੇ ਰਾਤ ਦੇ ਚੰਨ ਵਰਗੂੰ ਤੇਰਾ ਚਿਹਰਾ ਚਮਕ ਦਾ ਸੀ, ਪਰ ਹੁਣ ਉਹ ਰੌਣਕ ਕਿੱਥੇ? ਗਈ, ਬਾਪੂ ਜੀ ਨੇ ਪੁੱਛਿਆ। ਬੇਬੇ-ਬਾਪੂ ਜੀ ਮੈਂ ਆਪਣੀ ਇਕ ਕਹਾਣੀ ਪੂਰੀ ਕਰਨੀ ਹੈ, ਪਰ ਪਤਾ ਨਹੀਂ ਕਿਉੰ? ਮੇਰੇ ਕੋਲੋਂ ਕੁਝ ਲਿਖਿਆ ਨਹੀਂ ਜਾਂਦਾ ਮੈਂਨੂੰ ਏਦਾਂ ਲੱਗਦਾ ਜਿਵੇਂ ਮੇਰੇ ਅੱਖਰ ਮੇਰੇ ਕੋਲੋਂ ਨਾਰਾਜ਼ ਹਨ। ਓਹੋ ਪੁੱਤਰ ਏਦਾਂ ਦਾ ਕੁਝ ਨਹੀਂ ਹੁੰਦਾ, ਤੂੰ ਏਦਾਂ ਕਰ ਕੀਤੇ ਬਾਹਰ ਲੀ ਸਟੇਟ ਘੁੰਮ ਆ। ਸ਼ਾਇਦ ਤੇਰਾ ਮਨ ਠੀਕ ਹੌਜੇ ਤੇ ਨਾਲੇ ਤੂੰ ਕੁਝ ਵਧੀਆ ਲਿਖ ਲਵੇਂਗਾ, ਬੇਬੇ ਤੇ ਬਾਪੂ ਨੇ ਕਿਹਾ। ਚੱਲੋ ਤੁਸੀਂ ਪਿਓ ਪੁੱਤ ਗੱਲਾਂ ਕਰੋ ਮੈਂ ਚਾਹ ਲੈਕੇ ਆਉਂਦੀ ਹਾਂ। ਬੇਬੇ ਬੋਹਤ ਸਵਾਦ ਚਾਹ ਬਣਾ ਕੇ ਲਿਆਈ। ਚਾਹ ਪੀਂਦੇ ਅਸੀਂ ਬੋਹਤ ਗੱਲਾਂ ਕੀਤੀਆਂ। ਫੇਰ ਮੈਂ ਪੁੱਛਿਆ ਅੱਛਾ ਬੇਬੇ – ਬਾਪੂ ਜੀ ਫੇਰ ਮੈਂ ਕਿੱਥੇ ਜਾਵਾਂ ਜੋ ਜਗ੍ਹਾ ਮੇਰੇ ਲਿਖਣ ਲਈ ਬੋਹਤ ਵਧੀਆ ਸਾਬਿਤ ਹੋ। ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਨਤੀਜਾ ਨਿਕਲ ਹੀ ਆਇਆ। ਮੈਂ “ਮਸੂਰੀ ਜਾਣ ਬਾਰੇ ਸੋਚ ਲਿਆ,”ਮਸੂਰੀ ਜਿਸਦਾ ਨਾਮ ਲੈ ਹੀ ਜਾਣ ਨੂੰ ਦਿਲ ਕਰਦਾ, ਬੇਬੇ ਬਾਪੂ ਜੀ ਕੋਲੋਂ ਇਜਾਜਤ ਲੈਕੇ, ਮੈਂ ਆਪਣਾ ਸਾਮਾਨ ਪੈਕ ਕਰਕੇ ਸੂਬੇ ਦੀ ਟ੍ਰੇਨ ਫੜਕੇ ਪਹਿਲਾਂ “ਦੇਹਰਾਦੂਨ” ਆਇਆ, ਨਜਦੀਕ ਮੈਂ ਬੱਸ ਸਟੈਂਡ ਗਿਆ। ਪਰ ਪਤਾ ਲਗਾ ਕਿ ਮਸੂਰੀ ਜਾਣ ਵਾਲੀ ਬੱਸ ਇਸ ਬੱਸ ਸਟੈਂਡ ਤੋਂ ਨਹੀਂ ਮਿਲਣੀ ਕਿਉਂਕਿ ਮਸੂਰੀ ਦਾ ਬੱਸ ਸਟੈਂਡ ਵੱਖਰਾ ਹੈ। ਓਥੇ ( ਆਟੋ ਨੂੰ ਵਿਕਰਮ) ਬੋਲਦੇ ਹੈ।  ਮੈਂ ਓਥੋਂ ਆਟੋ ਲੈਕੇ ਮਸੂਰੀ ਬੱਸ ਸਟੈਂਡ ਪਹੁੰਚ ਗਿਆ।

ਪਰ ਏਥੇ ਭਿੜ ਜਿਆਦਾ ਵੇਖ ਮੈਂ ਕਭਰਾ ਗਿਆ, ਬੱਸ ਸਟੈਂਡ ਦੇ ਸਾਹਮਣੇ ਇਕ ਟੈਕਸੀ ਸਟੈਂਡ ਸੀ। ਮੈਂ ਟੈਕਸੀ ਕਰਵਾ ਮਸੂਰੀ ਪਹੁੰਚ ਗਿਆ। ਕਾਫੀ ਸੋਹਣੀਆਂ ਪਹਾੜੀਆਂ ਸੀ ਪਿਕਚਰ ਪੈਲੇਸ, ਗੰਧੀ ਚੌਂਕ, ਲਾਲ ਡਿੱਬਾ, ਮਾਲ ਰੋਡ, ਘੁੰਮਦੇ ਨੇ ਕੁਝ ਜਰੂਰੀ ਸਮਾਨ ਖਰੀਦੀਆ ਨਾਲ ਚਾਹ- ਪਾਣੀ ਪੀਤਾ। ਫੇਰ ਮਸੂਰੀ ਦੀ ਮਸ਼ਹੂਰ ਚਰਚ ਵੀ ਵੇਖੀ, ਤੇ ਸ਼੍ਰੀੜੀ ਸਾਈਂ ਬਾਬਾ ਮੰਦਰ ਵੇਖਿਆ, ਸਟੈਂਡਰਡ ਸਕੇਟਿੰਗ ਰਿੰਗ (ਜਿਥੇ ਸਕੇਟਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ) ਉਹ ਵੀ ਵੇਖਿਆ, ਇਕ ਵਧੀਆ ਜਗ੍ਹਾ ਤੇ ਜਾ ਖੜਾ ਹੋ ਗਿਆ। ਏਥੋਂ ਤੇ ਬੋਹਤ ਸੋਹਣਾ ਲੱਗ ਰਿਹਾ ਸੀ, ਸਭ ਕੁਝ ਮਸੂਰੀ ਦੀਆਂ ਪਹਾੜੀਆਂ ਵੇਖਕੇ ਸਮਝ ਗਇਆ ਸੀ। ਕਿ ਮਸੂਰੀ ਨੂੰ ਪਹਾੜਾਂ ਦੀ ਰਾਣੀ ਕਿਉੰ? ਕਿਹਾ ਜਾਂਦਾ ਹੈ।
ਬੱਦਲ ਏਦਾਂ ਲੱਗ ਰਹੇ ਸੀ, ਜਿਵੇਂ ਮੇਰੇ ਨਾਲ ਗੱਲਾਂ ਕਰਦੇ ਪਏ ਹੋਣ, ਜਰਾ ਜਿਹਾ ਬਾਰਿਸ਼ ਦਾ ਮੋਸਮ ਬਣ ਜਾਣ ਤੇ ਆਪਣਾ ਵਜੂਦ ਦੱਸ ਜਾਂਦੇ। ਬੋਹਤ ਠੰਡੀ – ਠੰਡੀ ਹਵਾ ਆ ਰਹੀ ਸੀ। ਉਸਤੋਂ ਬਾਅਦ ਥ੍ਰੀਡੀ ਪੇਂਟਿੰਗ, ਚੂਟਾ ਘਰ, ਜੋ ਕਿ ਮਸੂਰੀ ਦੇ ਉਪਰ ਦੀ ਲੈ ਜਾਂਦਾ, ਸਕੂਲ, ਰਿਕਸ਼ਾ ਸਟੈਂਡ, ਢਾਭੇ, ਰੈਸਟੋਰੈਂਟ, ਕੈਮਲਬੈਕ ਰੋਡ, ਖੁੱਲੀ ਮਾਰਕੀਟ, ਤੇ ਹੋਰ ਵੀ ਬੋਹਤ ਕੁਝ ਵੇਖ ਲਿਆ ਸੀ। ਇਕ ਚੰਗੇ ਹੋਟਲ ਵਿਚ ਰੂਮ ਵੀ ਬੁੱਕ ਕਰਵਾ ਲਿਆ ਸੀ। ਪਰ ਫਿਰ ਵੀ ਕੁਝ ਨਹੀਂ ਲਿਖਿਆ ਗਿਆ ਸੀ, ਹਲੇ ਮੈਂਨੂੰ ਬੋਹਤ ਵਧੀਆ ਲੱਗਾ ਸਭ ਪਤਾ ਨਹੀਂ ਕੀ ਕਮੀ ਸੀ। ਜੋ ਲੱਗ ਰਹੀ ਸੀ। ਸਿਰ ਭਾਰਾ ਹੋਣ ਕਰਕੇ ਮੈ ਚਾਹ ਪੀਣ ਬਾਰੇ ਸੋਚਿਆ। ਏਨੇ ਨੂੰ ਮੇਰੀਆਂ ਅੱਖਾਂ ਦੇ ਸਾਵੇਂ ਇਕ ਪੱਤਲੀ ਪਤੰਗ ਜਿਹੀ ਮੁਟਿਆਰ ਆਈ। ਉਸਦੇ ਹੱਥ ਵਿਚ ਇਕ ਕੈਨਵਸ ਬੋਰਡ ਸੀ, ਉਹ ਬਿਲਕੁਲ ਮੇਰੇ ਚਾਹ ਪੀਣ ਵਾਲੀ ਦੁਕਾਨ ਦੇ ਸਾਹਮਣੇ ਖੜੀ ਹੋ ਗਈ। 
ਤੇ ਚਾਹ ਵਾਲੀ ਦੁਕਾਨ ਨੂੰ ਦੇਖਣ ਲੱਗ ਗਈ, ਦੁਕਾਨ ਦੇ ਕੋਲ ਕੁਝ ਬੱਚੇ ਵੀ ਸੀ, ਉਹ ਉਹਨਾਂ ਨੂੰ ਵੇਖਦੀ ਮੁਸਕਰਾ ਰਹੀ ਸੀ। ਮੈਂ ਉਸਨੂੰ ਹੀ ਵੇਖਦਾ ਜਾ ਰਿਹਾ ਸੀ, ਉਸਨੇ ਕਪੜੇ ਤੇ ਮੋਡਰਨ ਪਾਏ ਹੋਏ ਸੀ। 
ਪਰ ਉਸਦੀ ਸੁੰਦਰਤਾ ਤੋ ਪਤਾ ਚੱਲਦਾ ਪਿਆ ਸੀ, ਕਿ ਉਹ ਇਕ ਭਾਰਤੀ ਕੁੜੀ ਹੈ। ਉਹ ਸਭ ਕੁਝ ਚੰਗੀ ਤਰਾਂ ਵੇਖ – ਵਾਖਕੇ ਜਾਣ ਲੱਗੀ, ਇਕ ਦਮ ਉਸਦੀ ਨਜ਼ਰ ਮੇਰੇ ਤੇ ਪਈ, ਉਹ ਮੇਰੇ ਵਲ ਆਉਣ ਲੱਗੀ। ਮੈਂ ਥੋੜ੍ਹਾ ਕਭਰਾ ਜਿਆ ਗਿਆ ‘ਤੇ ਮੇਰੇ ਵਲ ਆਉਂਦੀ ਨੇ ਮੁਸਕਰਾ ਕੇ ਵੇਖਿਆ, ਏ ਵੇਖ ਮੈਂਨੂੰ ਕੁਝ ਚੰਗਾ ਮਹਿਸੂਸ ਹੋਇਆ ਮੇਰੇ ਕੋਲ ਆ ਬੋਲੀ….. । ਸਰਦਾਰ ਜੀ, ਕਿਆ ਆਪ ਮੇਰੀ ਕੁਛ ਮਦਦ ਕਰੋ ਗੇ…… ਜੀ ਜਰੂਰ ਕਹੋ….. ਮੈਂ ਨਾ ਸੂਬੇ ਸੇ ਪੇਂਟਿੰਗ ਬਣਾਨੇ ਕੇ ਲਈਏ ਇਧਰ – ਉਦਾਰ ਫਿਰ ਰਹੀ ਹੁਣ ਬੜੀ ਮੁਸ਼ਕਿਲ ਸੇ ਆਪਕੀ ਪੱਗ ਦੇਖ ਕੁਛ ਬਨਾਨੇ ਕੋ ਮਿਲਾ ਹੈ, ਕਿਆ ਆਪ ਉਸ ਟੀ ਸਟਾਲ ਮੈਂ ਬੈਠ ਚਾਏ ਕਾ ਕੁੱਪ ਹੱਥ ਮੈਂ ਲੇਕਰ ਬੈਠ ਜਾਓ ਤੋ ਮੇਰੀ ਪੇਂਟਿੰਗ ਬਣ ਜਾਏਗੀ ਕਿਆ ਆਪ ਇਤਨਾ ਕਰੋ ਗੇ……… ਜੀ ਜਰੂਰ ਜੀ……। ਏਨਾਂ ਬੋਲ ਚਾਹ ਦਾ ਕੱਪ ਹੱਥ ਵਿਚ ਲੈਕੇ ਇਕ ਹੀਰੋ ਦੇ ਸਟਾਈਲ ਵਿਚ ਬੈਠ ਗਿਆ, ਚਾਹ ਦੀ ਦੁਕਾਨ ਵਾਲਾ ਮੈਂਨੂੰ ਵੇਖ ਬੜਾ ਹੈਰਾਨ ਹੋਇਆ, ਚੱਲ ਮੈਂਨੂੰ ਕਿ, ਪੇਂਟਿੰਗ ਪੂਰੀ ਹੋਣ ਤੋਂ ਬਾਅਦ ਉਸਨੇ ਮੇਰਾ ਸ਼ੁਕਰੀਆ ਕਰਿਆ ਤੇ ਅਸੀਂ ਇਕ ਸ਼ਾਂਤ ਜਗ੍ਹਾ ਤੇ ਜਾ ਬੈਠੇ। ਮੈਂ ਉਸਨੂੰ ਆਪਣਾ ਨਾਮ ਦੱਸਿਆ, ਉਸਦਾ ਨਾਮ ਪੁੱਛਿਆ….. ਉਸਨੇ ਆਪਣਾ ਨਾਮ ਸੋਨਮ ਦੱਸਿਆ। 

ਖੁਸ਼ਦੀਪ -(ਬੜੇ ਪਿਆਰ ਨਾਲ) ਸੋਨਮ ਆਪ ਕਹਾਂ ਕੇ ਹੋ..?

ਸੋਨਮ – (ਮੁਸਕਰਾਹਟ ਵਿਚ) ਮੈਂ ਪੁਣਾ ਸੇ ਹੁਣ ਜੀ… ਆਪ ਪੰਜਾਬੀ ਬੋਲ ਸਕਤੇ ਹੋ ਮੁਝੇ ਸਮਝ ਆਤੀ ਹੈ। 

ਖੁਸ਼ਦੀਪ –  ਫੇਰ ਤਾਂ ਬੋਹਤ ਚੰਗੀ ਗੱਲ ਹੈ, ਅੱਛਾ ਏ ਦੱਸੋ ਤੁਸੀਂ ਮੇਰੀ ਹੀ ਤਸਵੀਰ ਬਣਾਉਣ ਲਈ ਕਿਉ? ਕਿਹਾ ਬਲਕਿ ਮਸੂਰੀ ਵਿਚ ਹੋਰ ਵੀ ਬੋਹਤ ਜਗ੍ਹਾ ਹੈ ਤੇ ਹੋਰ ਵੀ ਬੋਹਤ ਸਾਰੇ ਲੋਗ ਫੇਰ ਮੈਂ ਹੀ ਕਿਉ? 

ਸੋਨਮ – (ਸ਼ਰਮਾਉੰਦੀ ਹੋਈ) ਆਪਕੀ ਪੱਗੜੀ ਬੋਹਤ ਸੁੰਦਰ ਹੈ, ਔਰ ਰੰਗ ਬੀ ਬੋਹਤ ਅੱਛਾ ਇਸ ਲਈਏ ਆਪ ਮੁਝੇ ਸਬਸੇ ਠੀਕ ਲਗੇ ਪੇਂਟਿੰਗ ਕੇ ਲਈਏ। 

ਖੁਸ਼ਦੀਪ – ਸ਼ੁਕਰੀਆ…ਤੁਹਾਡੇ ਪਰਿਵਾਰ ਵਿਚ ਕੌਣ – ਕੌਣ ਹੈ ਤੇ ਤੁਸੀਂ ਏਥੇ ਕਿ ਕਰਨ ਆਏ ਹੋ ਤੇ ਇਕੱਲੇ ਕਿਉ? ਜੀ ਕੋਈ ਨਾਲ ਕਿਉ ਨਹੀ ਆਇਆ। 

ਸੋਨਮ – ਫੈਮਲੀ ਮੈਂ, ਮੰਮਾ, ਪਾਪਾ, ਔਰ ਮੈਂ, ਮੇਰੇ ਸੇ ਕਾਫੀ ਦਿਨ ਸੇ ਪੇਂਟਿੰਗ ਨਹੀਂ ਬਣ ਰਹੀ ਥੀ, ਮੈਂ ਡਰ ਗਈ ਕਹੀ ਭੂਲ ਹੀ ਨਾ ਜਾਉੰ ਇਸ ਲਈਏ ਜਹਾਂ ਆ ਕਰ ਪੇਟਿੰਗ ਕਰਨੇ ਕਾ ਸੋਚਾਂ…. ।

ਖੁਸ਼ਦੀਪ – (ਹੱਸਦਾ ਹੋਇਆ) ਮੇਰੇ ਨਾਲ ਵੀ ਕੁਝ ਏਦਾਂ ਹੀ ਹੋਇਆ ਤੇ ਮੈ ਵੀ ਏਦਾਂ ਹੀ ਏਥੇ ਆਇਆ ਹਾਂ। 

ਸੋਨਮ – ਆਪ ਕਿਸ ਸਿਲਸਿਲੇ ਮੈਂ ਆਏ ਹੋ? 

ਖੁਸ਼ਦੀਪ – ਜੀ ਮੈਂ ਰਾਇਟਰ ਹੁਣ… ।

ਸੋਨਮ – ਓ.. ਵਾਓ.. ਇਕ ਆਧੀ ਲਾਈਨ ਹਮਾਰੇ ਬਾਰੇ ਮੈਂ ਬੀ ਲਿਖਦੋ ਗੇ ਆਪ… ।

ਖੁਸ਼ਦੀਪ – ਜੀ ਜਰੂਰ ਪਰ ਕਿਆ ਕਰੂੰ… ਸੂਬੇ ਸੇ ਮੈਂਨੂੰ ਵੀ ਕੁਝ ਲਿਖਣ ਨੂੰ ਨਹੀਂ ਮਿਲਿਆ ਹੈ। ਪਰ ਮੈਂ ਤੁਹਾਨੂੰ ਵੇਖ ਕੇ ਹਜ਼ਾਰਾਂ ਕਵਿਤਾ ਲਿਖ ਸਕਦਾ ਜੀ। 

ਸੋਨਮ – ਫਿਰ ਰੁਕੇ ਕਿਉ? ਹੋ ਕਿਸਕਾ ਇੰਤਜ਼ਾਰ ਹੈ ਆਪਕੋ, ਲਿਖੋ ਆਪ ।

ਖੁਸ਼ਦੀਪ – ਤੁਹਾਡੀ ਇਜਾਜਤ ਚਾਹੀਦੀ। 

ਸੋਨਮ – (ਹੱਸਦੇ ਹੋਏ) ਜਾਓ ਦੀ ਆਪਕੋ ਇਜਾਜਤ… ।

ਖੁਸ਼ਦੀਪ – ਸ਼ੁਕਰੀਆ ਜੀ। 

ਫੇਰ ਅਸੀਂ ਦੋਨੋ ਉੱਚੀ –  ਉੱਚੀ ਹੱਸਨ ਲੱਗੇ, ਉਸਨੇ ਜੋ ਮੇਰੀ ਤਸਵੀਰ ਬਣਾਈ ਸੀ। ਉਹ ਸੱਚੀ ਬਾ ਕਮਾਲ ਸੀ, ਫੇਰ ਮੈ ਵੀ ਚੱਕ ਕਮਲ ਉਸ ਲਈ ਕੁਝ ਬੋਲ ਲਿਖਤੇ:-

ਅੰਮ੍ਰਿਤਸਰ ਸ਼ਹਿਰ ਤੋ ਆਇਆ ਹਾਂ 
ਮਸੂਰੀ ਸ਼ਹਿਰ ਵਿਚ ਘੁੰਮਣੇ ਨੂੰ 
ਦੇਖ ਦੇ ਹੀ ਚੰਨ ਵਰਗਾ ਮੁੱਖੜਾ
ਹੱਥ ਉਹਦੇ  ਫੜ ਚੁੰਮਣੇ ਨੂੰ…… 

ਹਰੇ ਹਰੇ ਹੈ ਪੱਤ ਰੁੱਖਾਂ ਦੇ 
ਦਿਲਾਂ ਦੇ ਨਾਗ ਜੂੰ ਡੰਗਣੇ ਨੂੰ 
ਚਹੁਨ ਵਾਲੇ ਤੇਰੇ ਬੋਹਤ ਹੋਣਗੇ 
ਪਰ ਨਾ ਮਿਲਣੇ ਨਾਮ ਵਿਚ ਰੰਗਨੇ ਨੂੰ 
ਅੰਮ੍ਰਿਤਸਰ ਸ਼ਹਿਰ ਤੋ ਆਇਆ ਹਾਂ 
ਮਸੂਰੀ ਸ਼ਹਿਰ ਵਿਚ ਘੁੰਮਣੇ ਨੂੰ 

ਇਸ ਵਿਚ ਸ਼ਹਿਰ, ਤੇ ਉਸਦੇ ਮੁਖੜੇ ਦੀ ਕੁਝ ਤਰੀਫ਼ ਕੀਤੀ। ਉਹ ਬੋਹਤ ਖੁਸ਼ ਹੋਈ…. ਵਾਅ! ਜੀ ਕਿਆ ਬਾਤ ਹੈ…… ਜੀ ਸ਼ੁਕਰੀਆ…. 
ਅਸੀਂ ਬੋਹਤ ਸਮਾਂ ਬਿਤਾਇਆ ਸਾਡੀ ਬੋਹਤ ਚੰਗੀ ਦੋਸਤੀ ਹੋਗੀ। ਪਰ ਪਤਾ ਨਹੀਂ ਕੁਝ ਲੋਗ ਮੇਰੇ ਵਲ ਬੋਹਤ ਅਜੀਬ ਤਰੀਕੇ ਨਾਲ ਵੇਖਦੇ ਪਏ ਸੀ। ਜਿਵੇਂ ਮੈਂ ਕੋਈ ਪਾਗਲ ਹੋਵਾਂ, ਰਾਤ ਹੋਣ ਵਾਲੀ ਸੀ, ਅਸੀਂ ਰਾਤ ਦੀ ਰੋਟੀ ਦੋਵਾਂ ਨਾਲ ਹੀ ਖਾਦੀ ਉਸਨੇ ਵੀ ਮੇਰੇ ਵਾਲੇ ਹੋਟਲ ਵਿਚ ਰੂਮ ਲਿਆ ਸੀ। ਅਸੀਂ ਦੋਨੋਂ ਫਿਰ ਚੱਲੇ ਗਏ, ਆਪਣੇ – ਆਪਣੇ ਰੂਮ ਵਿਚ  । ਮੈਂਨੂੰ ਬਾਰ – ਬਾਰ ਉਸਦਾ ਹੀ ਖਿਆਲ ਆ ਰਿਹਾ ਸੀ। ਬੱਸ ਜਲਦੀ ਨਾਲ ਸਵੇਰ ਹੋਵੇ ਤੇ ਅਸੀਂ ਫਿਰ ਘੁੰਮਣ ਨਿਕਲ ਜਾਈਏ, ਹੁਣ ਆਪ ਮੁਹਾਰੇ ਮੇਰੇ ਸਾਹਮਣੇ ਅੱਖਰ ਆ ਬੈਠਣ ਲੱਗੇ। 

ਮੇਰੇ ਹੰਝੂ ਖਾਰੇ ਪੀਕੇ ਵੇਖ 
ਤੈੰਨੂੰ ਸਵਾਦ ਮਿੱਠਾ ਜਿਆ ਆਉਗਾ 
ਮੇਰੇ ਦਿਲ ਨਾਲ ਦਿਲ 
ਬਦਲਾ ਕੇ ਤਾਂ ਵੇਖ 
ਤੈੰਨੂੰ ਤੇਰੀ ਦਿਲ ਦੀ ਧੜਕਣ ਵਿਚ 
ਮੇਰਾ ਖਿਆਲ ਆਉਗਾ 

ਏਦਾਂ ਲੱਗਦਾ ਪਿਆ ਸੀ, ਜਿਵੇਂ ਮੈਂਨੂੰ ਇਸ਼ਕ ਹੋ ਗਿਆ ਹੈ। ਪਹਿਲੀ ਮੁਲਾਕਾਤ ਹੀ ਏਨੀ ਦਿਲਚਸਪ ਸੀ। ਕਿ ਮੈਂ ਆਪਦਾ ਦਿਲ ਹਾਰ ਬੈਠਾਂ। 

ਚੰਦਰੀ ਏ ਰਾਤ ਮੁੱਕਦੀ ਨਾ…. 
ਜਾਣ ਮੁੱਕੀ ਜਾਏ ਹੁਣ ਮੇਰੀ… 
ਖਾਨ ਨੂੰ ਆਉਂਦਾ ਕਾਲਾ ਹਨੇਰਾ… 
ਰੂਹ ਤੜਪੀ ਜਾਏ ਮੇਰੀ… 

ਸਵੇਰੇ  ਹੋਈ ਸੂਰਜ ਦੀ ਪਹਿਲੀ ਕਿਰਣ ਨਾਲ ਮੈਂ ਰੂਮ ਤੋ ਤਿਆਰ ਹੋ ਬਾਹਰ ਆਇਆ ਨੀਂਦ ਤਾਂ ਮੈਂਨੂੰ ਆਈ ਹੀ ਨਹੀਂ ਸੀ। 
ਸੋਨਮ ਨੂੰ ਮੈਂ ਹੋਟਲ ਵਿਚ ਲੱਭਦਾ ਰਿਹਾ ਉਹ ਕਿਤੇ ਨਾ ਮਿਲੀ ਰਿਸੈਪਸ਼ਨ ਤੋ ਪਤਾ ਕੀਤਾ ਉਹ ਕਹਿੰਦੇ ਏਥੇ ਕਈ ਸੋਨਮ ਨਾਮ ਦੀਆਂ ਕੁੜੀਆਂ  ਹੈ, ਸਰ, ਤੁਸੀ ਕਿਸ ਸੋਨਮ ਦੀ ਗੱਲ ਕਰਦੇ ਪਏ ਹੋ ਉਹਨਾਂ ਦਾ ਸਰ , ਨੇਮ ਦੱਸੋ। ਮੈਂਨੂੰ ਸਰ, ਨੇਮ ਪਤਾ ਨਹੀਂ ਸੀ, 

ਮੈਂ ਬੋਹਤ ਪ੍ਰੇਸ਼ਾਨ ਹੋ ਗਿਆ ਹੋਟਲ ਦੇ ਕੋਲ ਇਕ ਮੰਦਰ ਸੀ। ਮੇਰਾ ਧਿਆਨ ਪਿਆ ਤੇ ਸੋਨਮ ਲਾਲ ਰੰਗ ਦੀ ਸਾੜੀ ਪਾਕੇ ਆ ਰਹੀ ਸੀ, ਮੇਰੀ ਕੁਝ ਜਾਣ ਵਿਚ ਜਾਣ ਪਈ। 

ਖੁਸ਼ਦੀਪ – ਸੋਨਮ ਤੁਸੀਂ ਕਿੱਥੇ ਸੀ ਪਤਾ ਮੈਂ ਤੁਹਾਨੂੰ ਕਿੰਨਾ ਲੱਭਿਆ ਤੇ ਮੈਂ ਕਿੰਨਾ ਪ੍ਰੇਸ਼ਾਨ ਹੋ ਗਿਆ ਸੀ, ਨਾਲੇ ਹੋਟਲ ਵਾਲੇ ਵੀ ਕਿਹਣ ਕਿ ਸੋਨਮ ਨਾਮ ਦੀਆਂ ਬੋਹਤ ਕੁੜੀਆਂ ਨੇ ਏਦਾਂ ਪਤਾ ਨਹੀਂ ਚੱਲਦਾ ਤੁਸੀਂ ਸਰ ਨੇਮ ਦੱਸੋ..ਏਦਾਂ ਬਿਨਾਂ ਦੱਸੇ ਕਿੱਥੇ ਗਏ ਸੀ। 

ਸੋਨਮ – ਖੁਸ਼ਦੀਪ ਜੀ ਆਪ ਮੇਰੀ ਇਤਨੀ ਚਿੰਤਾ ਮੱਤ ਕਿਆ ਕਰੋ, ਔਰ ਹਾਂ ਮੇਰਾ ਪੂਰਾ ਨਾਮ ਸੋਨਮ ਗੁਪਤਾ ਹੈ। ਗੁਪਤਾ ਮੇਰਾ ਸਰ ਨੇਮ ਹੈ ਏਸੇ ਉਨ੍ਹੇ ਕਿਆ ਪਤਾ ਚਲਤਾ.. ।

ਖੁਸ਼ਦੀਪ – ਚੱਲੋ ਠੀਕ ਹੈ…. ਅੱਛਾ ਅੱਜ ਫਿਰ ਆਪਾਂ ਕਹਾਂ ਗੁਮਨੇ ਜਾਏ। 

ਸੋਨਮ – (ਹੱਸਨ ਲੱਗੀ) ਆਪ ਪੰਜਾਬੀ, ਹਿੰਦੀ ਬੋਲਤੇ ਕਿਤਨੇ ਅੱਛੇ ਲਗਤੇ ਹੋ…।

ਖੁਸ਼ਦੀਪ – ਕੋਈ ਨਾ ਜੀ ਹੱਸਲੋ ਤੁਹਾਡੇ ਹੱਸਨ ਤੇ ਮੈਂ ਕੁਝ ਲਿਖਦਾ ਹਾਂ।

ਇਕ ਦੰਦ ਮੋਤੀਆਂ ਵਰਗੇ 
ਭੁਲੇਖਾ ਪਾਉਂਦੇ ਨੇ ਚੰਨ ਤਾਰਿਆਂ ਦਾ
ਸੋਚਦਾਂ ਹਾਂ ਕੀਤੇ ਮੁੱਲ ਲੈਲਾ 
ਬੰਨ੍ਹਾ ਭੱਲੇ ਤੇ ਦਾਸ ਬਣਾ 
ਤੇਰੇ ਦੰਦ ਬਿਚਾਰਿਆਂ ਦਾ 

ਵਾਹ! ਜੀ ਅੱਛਾ ਤੋਂ ਆਜ ਆਪ ਮੁਝੇ ਕਹਾਂ ਲੇਕਰ ਜਾਓ ਗੇ….. ਆਪ ਕਹਾਂ ਜਾਣਾ ਚਾਹੁੰਦੇ ਹੋ ਦੱਸ ਦਿਓ ਲੇਜਾਂਗਾ…. ।
ਮੈਂ ਉਸਨੂੰ ਉਸਦੀ ਦੱਸੀ ਜਗ੍ਹਾ ਤੇ ਲੈ ਗਿਆ, ਮੈਂਨੂੰ ਏਦਾਂ ਲੱਗਣ ਲੱਗਾ ਜਿਵੇਂ ਮਨ ਹੀ ਮਨ ਉਹ ਵੀ ਮੈਂਨੂੰ ਚਾਹੁੰਦੀ ਹੈ। 
ਏਦਾਂ ਅਸੀਂ ਕਾਫੀ ਦਿਨ ਘੁੰਮਦੇ ਰਾਹੇ, ਸਾਨੂੰ ਇਕ ਦੂਜੇ ਨਾਲ ਬੋਹਤ ਲਗਾਵ ਹੋਗਿਆ। ਪਰ ਜਦ ਸੋਨਮ ਮੇਰੇ ਨਾਲ ਹੁੰਦੀ ਤੇ ਲੋਗਾਂ ਦਾ ਮੈਂਨੂੰ ਏਦਾਂ ਵੇਖਣਾ ਬੜਾ ਅਜੀਬ ਲੱਗਦਾ। ਮੈਂ ਡਾਇਰੀ ਦੇ ਕਾਫੀ ਪੰਨੇ ਰੰਗ ਚੁੱਕਿਆ ਸੀ। ਅੱਜ ਮੇਰਾ ਤੇ ਸੋਨਮ ਦਾ ਵਾਪਿਸ ਜਾਣ ਦਾ ਦਿਨ ਸੀ। 
ਮੈਂ ਉਸਦਾ ਹੱਥ ਫੜਨ ਲੱਗਾ ਉਹ ਪਿੱਛੇ ਹੋ ਮੁਸਕਰਾਹਟ ਭਰੀ ਅੱਖਾਂ ਨਾਲ ਮੈਂਨੂੰ ਵੇਖਣ ਲੱਗੀ। ਮੈਂ ਉਸਨੂੰ ਆਪਣੇ ਦਿਲ ਦੀ ਗੱਲ ਦੱਸਤੀ, ਸੋਨਮ ਮੈਂ ਤੁਹਾਨੂੰ ਬੋਹਤ ਪਿਆਰ ਕਰਨ ਲੱਗ ਗਿਆ ਹਾਂ। ਹੁਣ ਤੁਹਾਡੇ ਬਿਨਾਂ ਰਹਿਣਾ ਮੈਂਨੂੰ ਬੋਹਤ ਔਖਾ ਲੱਗਣਾ…… ਅੱਛਾ ਸਰਦਾਰ ਜੀ ਯੇਹ ਬਾਤ ਹੈ ਤੋ ਆਪ ਏਸਾ ਕਰੋ ਕਿ ਆਪ ਮੇਰੇ ਜਨਮ ਦਿਨ ਪਰ ਮੇਰੇ ਘਰ ਆ ਮੇਰੇ ਮੰਮਾ ਪਾਪਾ ਸੇ ਮੇਰਾ ਹਾਥ ਮਾਂਗ ਲੋ ਔਰ ਏਕ ਬਾਤ ਮੈਂ ਬੀ ਆਪਕੋ ਬਤਾਦੂੰ ਮੈਂ ਬੀ ਆਪਕੋ  ਪਸੰਦ ਕਰਨੇ ਲਗੀ ਹੁਣ…… । 
ਮੈਂ ਏਨਾ ਸੁਣ ਉਸਦੇ ਮੂੰਹੋਂ ਬੋਹਤ ਖੁਸ਼ ਹੋਇਆ, ਅਸੀਂ ਕਾਫ਼ੀ ਫੋਟੋਆਂ ਲਈਆਂ ਆਨ ਵਖਤ ਅਸੀਂ ਇਕ ਦੂਜੇ ਨੂੰ ਜੱਫੀ ਪਾਕੇ ਮਿਲੇ। 
ਏਦਾਂ ਲੱਗਾ ਜਿਵੇਂ ਠੰਡੀ ਜਿਹੀ ਬਰਫ ਮੇਰੇ ਸਿਨੇ ਤੇ ਰੱਖਤੀ ਹੋਏ, 
ਫੇਰ ਇਕ ਦਮ ਬਾਰਿਸ਼ ਹੋਣ ਲੱਗੀ, ਉਹਨੇ ਆਪਣਾ ਐਡਰੈਸ, ਫੋਨ ਨੰਬਲ ਜਨਮ ਤਰੀਕ ਦੱਸ, ਕੁਝ ਦੇਰ ਬਾਅਦ ਉਹ ਪੁਣੇ ਵਲ ਹੋ ਤੁਰੀ, ਤੇ ਮੈਂ ਆਪਣੇ ਪੰਜਾਬ ਵਲ। 

ਮੈਂ ਬੋਹਤ ਖੁਸ਼ ਸੀ, ਬਾਰਿਸ਼ ਵਿਚ ਭਿੱਜ ਮੇਰਾ ਫੋਨ ਖਰਾਬ ਹੋਗਿਆ।ਉਸਨੂੰ ਦੁਸਰੇ ਫੋਨ ਤੋਂ  ਕਈ ਵਾਰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਹਰ ਵਾਰ ਫੋਨ ਕਵਰੀਜ ਖੇਤਰ ਤੋ ਬਾਹਰ ਆਉਣਾ, ਉਸਦਾ ਜਨਮ ਦਿਨ ਨੇੜੇ ਆ ਰਿਹਾ ਸੀ। ਤੇ ਮੇਰੀ ਪੁਣੇ ਜਾਣ ਦੀ ਤਿਆਰੀ ਹੋ ਰਹੀ ਸੀ। 
ਉਸਦੇ ਜਨਮ ਦਿਨ ਵਾਲੇ ਦਿਨ ਪੁਣੇ ਪਹੁੰਚ ਗਿਆ, ਉਸਦਾ ਘਰ ਲੱਭ ਉਸਦੇ ਘਰ ਗਿਆ, ਮੈਂ ਸੋਚ ਰਿਹਾ ਸੀ, ਉਹ ਮੈਂਨੂੰ ਵੇਖ ਕਿੰਨੀ ਖੁਸ਼ ਹੋਏਗੀ। ਮੈਂ ਉਸਦੇ ਘਰ ਦੀ ਬੈੱਲ ਵਜਾਈ ਇਕ ਆਦਮੀ ਬਾਹਰ ਆਉਂਦਾ ਨਜ਼ਰ ਆਇਆ ਸ਼ਾਇਦ ਉਸਦੇ ਪਾਪਾ ਸੀ। ਮੈਂ ਉਹਨਾ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਉਹਨਾਂ ਅਗੋਂ ਨਮਸਤੇ ਵਿਚ ਜਵਾਬ ਦਿੱਤਾ ਤੇ ਪੁੱਛਿਆ। 
ਬੇਟਾ ਆਪ ਕੌਣ ਹੋ ਔਰ ਕਿਸਸੇ ਮਿਲਣਾ ਹੈ…. ਅੰਕਲ ਜੀ ਮੈਂ ਸੋਨਮ ਕਾ ਦੋਸਤ ਹੁਣ ਮੈਂ ਉਸੇ ਮਸੂਰੀ ਮੈਂ ਮਿਲਾ ਥਾ ਅੱਜ ਉਸਕਾ ਜਨਮ ਦਿਨ ਹੈ ਇਸ ਲਈਏ ਉਸੇ ਮਿਲਣੇ ਔਰ ਬਧਾਈ ਦੇਣੇ ਆਇਆ ਥਾਂ… .। ਮੇਰੀ ਏਨੀ ਗੱਲ ਸੁਣ ਅੰਕਲ ਦੀਆਂ ਅੱਖਾਂ ਵਿਚ ਹੰਝੂ ਆ ਗਏ… ਕੀ ਹੋਇਆ? ਅੰਕਲ ਜੀ ਤੁਸੀਂ ਰੋਹ ਕਿਉ ਰਹੇ ਹੋ। ਉਹ ਚੁੱਪ ਹੋ ਮੇਰਾ ਹੱਥ ਫੜ ਮੈਂਨੂੰ ਅੰਦਰ ਲੈਗਿਆ। ਹਾਲ ਦੇ ਵਿਚ ਇਕ ਬੋਹਤ ਵੱਡੀ ਤਸਵੀਰ ਲੱਗੀ ਹੋਈ ਸੀ, ਜਿਸ ਤੇ ਗੇੰਦੇ ਦੇ ਫੁੱਲਾਂ ਦਾ ਹਾਰ ਪਿਆ ਹੋਇਆ ਸੀ। ਮੇਰੀ ਨਜ਼ਰ ਜਦ ਉਸ ਤਸਵੀਰ ਤੇ ਪਈ ਮੇਰੇ ਪੈਰਾਂ ਥੱਲਿਓਂ ਜਮੀਨ ਨਿਕਲ ਗਈ, ਉਹ ਤਸਵੀਰ ਕਿਸੇ ਹੋਰ ਦੀ ਨਹੀਂ ਸੀ। ਬਲਕਿ ਸੋਨਮ ਗੁਪਤਾ ਦੀ ਹੀ ਸੀ, ਜਿਸਦੇ ਨੀਚੇ ਉਸਦੀ ਮੌਤ ਦੀ ਤਾਰੀਕ ਲਿਖੀ ਹੋਈ ਸੀ। ਮੈਂ  ਜਮੀਨ ਤੇ ਗੋਡਿਆਂ ਭਾਰ ਡਿੱਗ ਉੱਚੀ – ਉੱਚੀ ਰੋਣ ਲੱਗਾ, ਉਸਦੀ ਮੰਮਾ ਨੇ ਮੇਰੇ ਮੋਢੇ ਤੇ ਹੱਥ ਰੱਖਕੇ ਕਿਹਾ ਬੇਟਾ ਚੁੱਪ ਕਰ…. ਮੈਂ ਕੁਝ ਸ਼ਾਂਤ ਹੋਇਆ, ਮੇਰੇ ਨਾਲ ਮਸੂਰੀ ਵਿਚ ਜੋ ਜੋ ਬੀਤਿਆ ਉਹਨਾਂ ਨੂੰ ਸਭ ਦੱਸ ਦਿੱਤਾ। ਫੇਰ ਉਹਨਾਂ ਮੈਂਨੂੰ ਦੱਸਿਆ ਕਿ ਅਸੀਂ ਅੱਜ ਤੋਂ (ਦੋ ਸਾਲ ਪਹਿਲਾਂ) ਮਸੂਰੀ ਘੁੰਮਣ ਗਏ ਸੀ। ਵਾਪਿਸ ਆਉਂਦੇ ਸਮੇਂ (ਕਾਰ ਐਕਸੀਡੈਂਟ) ਵਿਚ ਸੋਨਮ ਦੀ ਉਸੀ ਸਮੇਂ ਮੌਤ ਹੋ ਗਈ, ਅਸੀਂ ਤਾਂ ਬਚ ਗਏ ਪਰ ਸਾਡੀ ਇਕ ਲਉਤੀ ਬੱਚੀ ਨਾ ਬੱਚ ਸਕੀ। ਉਸਨੂੰ ਪੇਟਿੰਗ ਕਰਨ ਦਾ ਬੋਹਤ ਸ਼ੌਂਕ ਸੀ, ਜਿਵੇਂ ਤੁਸੀਂ ਦੱਸ ਰਹੇ ਹੋ ਬੇਟਾ ਜੀ, ਸੋਨਮ ਦੀ ਮੰਮਾ ਨੇ ਮੈਂਨੂੰ ਪੁੱਛਿਆ, ਕਿ ਬੇਟਾ ਹੁਣ ਵੀ ਸੋਨਮ ਓਵੇਂ ਦੀ ਹੈ, ਮੈਂ ਕਿਹਾ ਜੀ ਆਂਟੀ ਜਿਵੇਂ ਦੀ ਤਸਵੀਰ ਵਿੱਚ ਹੈ ਬਿਲਕੁਲ ਓਵੇਂ ਦੀ, ਸੋਨਮ ਦਾ ਹੱਥ ਮੰਗਣ ਲਈ ਮੈਂ ਉਸਦੇ ਲਈ ਇਕ ਸੋਨੇ ਦੀ ਅੰਗੂਠੀ ਲੈਕੇ ਆਇਆ ਸੀ। ਪਰ ਹੁਣ ਉਹ ਆਪ ਤੇ ਨਹੀਂ ਹੈ, ਅਗਰ ਤੁਹਾਡੀ ਇਜਾਜਤ ਹੋਏ ਤੇ ਮੈਂ ਏਹ ਅੰਗੂਠੀ ਸੋਨਮ ਦੀ ਤਸਵੀਰ ਕੋਲ ਰੱਖ ਸਕਦਾ। ਏਦਾਂ ਕਰਨ ਨਾਲ ਮੈਂਨੂੰ ਕੁਝ ਚੰਗਾ ਲੱਗੇਗਾ, ਉਹਨਾਂ ਮੈਂਨੂੰ ਇਜਾਜਤ ਦਿੱਤੀ। ਮੈਂ ਅੰਗੂਠੀ ਤਸਵੀਰ ਕੋਲ ਰੱਖ ਦਿੱਤੀ,
ਤੇ ਉਹਨਾਂ ਦਾ ਆਸ਼ੀਰਵਾਦ ਲੈਕੇ ਚਾਲਾ ਆਇਆ। 
ਮੈਂ ਪੰਜਾਬ ਜਾਣਾ ਠੀਕ ਨਾ ਸਮਝਿਆ ਮੈਂਨੂੰ ਕੁਝ ਵੀ ਚੰਗਾ ਨਹੀਂ ਸੀ, ਲੱਗ ਰਿਹਾ। 

ਮੈਂ ਸਿੱਧਾ ਮਸੂਰੀ ਵਲ ਹੋ ਤੁਰਿਆ, ਜਿਸ ਹੋਟਲ ਵਿਚ ਰੁਕਿਆ ਸੀ। 
ਉਹਥੋ ਸੋਨਮ ਦੇ ਰੂਮ ਬਾਰੇ ਪੁੱਛਿਆ ਜਦ ਅਸੀਂ ਆਏ ਸੀ, ਉਹਨਾਂ ਸਾਫ ਇਨਕਾਰ ਕਰਤਾ ਕਿ ਸਰ ਜਿਸ ਰੂਮ ਨੰਬਰ ਦੀ ਗੱਲ ਕਰਦੇ ਪਏ ਹੋ ਉਹ ਹੋਟਲ ਵਿਚ ਮੌਜੂਦ ਹੀ ਨਹੀਂ, ਫਿਰ ਜਿਸ ਚਾਹ ਵਾਲੇ ਦੀ ਦੁਕਾਨ ਤੇ ਸੋਨਮ ਨੇ ਮੇਰੀ ਤਸਵੀਰ ਬਣਾਈ ਸੀ। ਮੈਂ ਉਸਤੋਂ ਪੁੱਛਿਆ ਕੁਝ ਮਹੀਨੇ ਪਹਿਲਾਂ ਮੈਂ ਏਥੇ ਬੈਠਾਂ ਚਾਹ ਦਾ ਕੱਪ ਹੱਥ ਵਿਚ ਤੇ ਇਕ ਕੁੜੀ ਮੇਰੀ ਤਸਵੀਰ ਬਣਾ ਰਹੀ ਸੀ। ਉਹ ਕਹਿੰਦਾ ਸਰਦਾਰ ਜੀ ਤੁਸੀਂ ਚਾਹ ਦਾ ਕੱਪ ਹੱਥ ਵਿਚ ਲੈ ਕਈ ਘੰਟੇ ਬੈਠੇ ਰਹੇ। ਸਾਹਮਣੇ ਕੋਈ ਨਹੀਂ ਸੀ। ਤੁਸੀਂ ਫਿਰ ਵੀ ਮੁਸਕਰਾ ਕੇ ਵੇਖਦੇ ਰਹੇ ਮੈਂਨੂੰ ਏਦਾਂ ਲਗਾ ਕਿ ਤੁਹਾਡੇ ਦਿਮਾਗ ਵਿਚ ਨੁਕਸ ਹੋਣਾ ਫੇਰ ਤੁਸੀਂ ਆਪਣੇ ਆਪ ਚੱਲੇ ਗਏ। ਏ ਸਾਰੀਆਂ ਗੱਲਾਂ ਮੈਂਨੂੰ ਬੇਚੈਨ ਕਰ ਰਹੀਆਂ ਸੀ, ਮੈਂਨੂੰ ਸੋਨਮ ਦੀ ਤਸਵੀਰ ਵੇਖ ਵੀ ਜਕੀਨ ਨਹੀਂ ਸੀ ਹੋ ਰਿਹਾ, ਫੇਰ ਮੈਂ ਵਾਪਿਸ ਪੰਜਾਬ ਆਉਣ ਲੱਗਾ। ਬੱਸ ਵਿਚ ਮੈਂਨੂੰ ਨੀਂਦ ਆ ਗਈ ਤੇ ਸੁਪਨਾ ਆਇਆ ਜਿਵੇਂ ਸੋਨਮ ਮੇਰੇ ਨਾਲ ਬੈਠੀ ਤੇ ਬੋਲ ਰਹੀ, ਸਰਦਾਰ ਜੀ ਮੈਂਨੂੰ ਲੱਭ ਰਹੇ ਹੋ ਮੈਂਨੂੰ ਲੱਭੋਨਾ ਮੈਂ ਤੇ ਤੁਹਾਡੇ ਅੱਖਰ ਬਣ ਤੁਹਾਡੀ ਡਾਇਰੀ ਵਿਚ ਸਮਾ ਗਈ ਹਾਂ। ਜ਼ੋਰ ਨਾਲ ਬ੍ਰੇਕ ਲੱਗਣ ਤੇ ਮੇਰੀ ਅੱਖ ਖੁੱਲ ਗਈ, ਘਰ ਪਹੁੰਚਕੇ ਮੈਂ ਆਪਣਾ ਫੋਨ ਠੀਕ ਕਰਵਾ ਲੈਆਇਆ ਤੇ ਗੈਲਰੀ ਵੇਖੀ ਪਰ ਉਸ ਫੋਟੋਆਂ ਵਿਚ ਬਸ ਮੈਂ ਹੀ ਸੀ। ਆਪਣੀ ਡਾਇਰੀ ਖੋਲ ਕੇ ਕੁਝ ਲਿਖਣ ਲੱਗਾ ਜਿਸਦੇ ਨਾਲ ਮੈਂਨੂੰ ਸਕੂਨ ਮਿਲੇ। 

ਮੇਰੀ ਜਾਨ ਹੈ ਤੂ 
ਮੇਰਾ ਸਾਹ ਹੈ ਤੂ 
ਮੇਰੀ ਮੰਜਿਲ ਦਾ ਉਹ 
ਰਾਹ ਤੂ……. 

ਮੇਰਾ ਦਿਨ ਵੀ ਤੂ 
ਮੇਰੀ ਰਾਤ ਵੀ ਤੂ 
ਮੇਰੇ ਕਦਮਾਂ ਦੀ ਆਹਟ ਵੀ ਤੂ 
ਮੇਰਾ ਵਸ ਚੱਲੇ  ਮੈਂ ਜਾਣ ਲੁਟਾਵਾ 
ਮੇਰੀ ਜ਼ਿੰਦਗੀ ਵਿਚ 
ਜੋ ਅਹਿਸਾਨ ਹੈ ਤੂ….. 

ਏਨਾਂ ਲਿਖ ਮੈਂ ਰੁਕ ਗਿਆ। ਮੈਂਨੂੰ ਲਗਾ ਜਿਵੇਂ ਸੋਨਮ ਮੇਰੇ ਪਿੱਛੇ ਖੜੀ ਹੋਵੇ ਤੇ ਮੇਰੇ ਮੋਡੇ  ਤੇ ਹੱਥ ਰੱਖਿਆ ਹੋਵੇ ਉਸਨੇ। 
ਪਹਾੜਾਂ ਦੀ ਸੈਰ ਕਰ ਮੈਂਨੂੰ ਲਿਖਣ ਨੂੰ ਅੱਖਰ ਤਾਂ ਬੋਹਤ ਮਿਲ ਗਏ, ਪਰ ਮੇਰਾ ਇਸ਼ਕ, ਮੁਹੱਬਤ, ਪਿਆਰ, ਜਨੂਨ, ਤੇ ਸੋਨਮ ਇਕ ਸੁਪਨੇ ਦੀ ਤਰਾਂ ਮੇਰੀ ਜ਼ਿੰਦਗੀ ਵਿਚ ਰਹਿ ਗਏ। ਸੋਨਮ ਅੱਜ ਵੀ ਮਸੂਤੀ ਦੀ ਹਵਾ ਬਣ ਮੇਰੇ ਪੰਣਿਆ ਨੂੰ ਮਹਿਕਾ ਰਹੀ ਹੋਵੇ। 

ਇਸ ਕਹਾਣੀ ਨੂੰ ਲਿਖਣ ਲਈ ਮੈਂ ਉਹਨਾਂ ਲੋਕਾਂ ਨੂੰ ਮਿਲੀਆਂ ਜੋ ਮਸੂਰੀ ਘੁੰਮਕੇ ਆਏ ਸੀ। ਕਹਾਣੀ ਵਿਚ ਮਸੂਰੀ ਸ਼ਹਿਰ ਦੀਆਂ ਦੱਸੀਆਂ ਜਗਾਵਾਂ ਮੈਂਨੂੰ ਉਹਨਾਂ ਕੋਲੋ ਪਤਾ ਲੱਗੀਆਂ ਹੈ। 

ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਸਾਰੇ ਆਪਣਿਆਂ ਦਾ “ਦਿਲੋਂ ਧੰਨਵਾਦ ਕਰਦਾ ਹਾਂ।” 

(ਆਪ ਜੀ ਦਾ ਨਿਮਾਣਾ) 
______ਪ੍ਰਿੰਸ

whatsapp :- 7986230226 
instagram :- @official_prince_grewal @zindgi_dai_panne 

………………………………………………………………………………………