ਭਾਰੀ ਮੀਂਹ ਕਾਰਨ ਕੁਝ ਇਲਾਕੇ ਪਾਣੀ ਵਿੱਚ ਡੁੱਬੇ

0
409

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਅੱਜ ਸਵੇਰੇ ਕਰੀਬ 3 ਵਜੇ ਤੋਂ 2 ਘੰਟੇ ਤੱਕ ਪਏ ਭਾਰੀ ਮੀਂਹ ਕਾਰਨ ਕੁਝ ਇਲਾਕਿਆ ਵਿਚ ਪਾਣੀ ਭਰ ਗਿਆ। ਇਸ ਕਾਰਨ ਇਕ ਐਮਬੂਲੈਸ ਸਮੇਤ ਕੁਝ ਹੋਰ ਗੱਡੀਆਂ ਪਾਣੀ ਵਿਚ ਫਸ ਗਈਆਂ। ਇਨਾਂ ਨੂੰ ਫਾਇਰ ਸਰਵਿਸ ਦੀ ਮਦਦ ਨਾਲ ਕੱਢਣਾ ਪਿਆ।ਮੋਸਮ ਵਿਭਾਗ ਅਨੁਸਾਰ ਇਹ ਪਿਛਲੇ 3 ਸਾਲਾ ਵਿਚ ਪਿਆ ਸਭ ਤੋ ਭਾਰੀ ਮੀਂਹ ਸੀ। ਇਸ ਕਾਰਨ ਨਵੇਂ ਇਲਾਕੇ ਅਤੇ ਲਾਕਨੋ ਵਿਚ ਕਈ ਲੋਕੀਂ ਘਰਾਂ ਵਿਚ ਫਸ ਗਏ। ਇਨਾਂ ਨੂੰ ਕੱਢਣ ਲਈ ਵੀ ਪੁਲੀਸ ਅਤੇ ਫਾਇਰ ਸਰਵਿਸ ਦਾ ਸਹਾਰਾ ਲੈਣਾ ਪਿਆ।ਸਿੰਗ ਯੀ, ਕੁਆਈ ਚੁੰਗ ਅਤੇ ਸ਼ਾਟਿਨ ਵਿਖੇ 200 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਕੁੰਨ ਥੁੰਗ ਐਮ ਟੀ ਆਰ ਨੇੜੈ ਵੀ ਮੀਂਹ ਦਾ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੋਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿਚ ਵੀ ਮੀਂਹ ਵਾਲਾ ਮਹੋਲ਼ ਬਣਿਆ ਰਹੇਗਾ।