ਤਨਮਨਜੀਤ ਸਿੰਘ ਢੇਸੀ ਨੇ ਸੰੰਸਦ ‘ਚ ਹਾਂਗਕਾਂਗ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ

0
739

ਲੈਸਟਰ -ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸੰਸਦ ਵਿਚ ਹਾਂਗਕਾਂਗ ਪਰਦਰਸ਼ਕਾਰੀਆਂ ‘ਤੇ ਪੁਲਿਸ ਵਲੋਂ ਕੀਤੀ ਕਾਰਵਾਈ ਨੂੰ ਗ਼ੈਰ-ਲੋਕਤੰਤਰੀ ਕਰਾਰ ਦਿੰਦਿਆਂ ਪੁਲਿਸ ਵਲੋਂ ਲੋਕਾਂ ਉਪਰ ਰਬੜ ਦੀਆਂ ਗੋਲੀਆਂ ਵਰਾਉਣ ਅਤੇ ਹੰਝੂ ਗੈਸ ਦੇ ਗੋਲੇ ਸੁੱਟਣ ਦੀ ਨਿਖੇਧੀ ਕਰਦਿਆਂ ਸਰਕਾਰ ਕੋਲੋਂ ਜਵਾਬ ਮੰਗਿਆ | ਸੰਸਦ ਮੈਂਬਰ ਢੇਸੀ ਨੇ ਉਕਤ ਮੁੱਦੇ ਨੂੰ ਜੋਸ਼ ਨਾਲ ਉਠਾਉਦਿਆਂ ਕਿਹਾ ਕਿ ਅਸੀਂ ਹਮੇਸ਼ਾ ਹੀ ਪੁਲਿਸ ਹਿੰਸਾ ਨਿੰਦਾ ਕਰਦੇ ਆਏ ਹਾਂ ਅਤੇ ਪੂਰੇ ਵਿਸ਼ਵ ਵਿਚ ਸ਼ਾਂਤਮਈ ਢੰਗ ਨਾਲ ਪਰਦਰਸ਼ਨ ਕਰਨ ਵਾਲੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਅੱਗੇ ਆਏ ਹਾਂ ਅਤੇ ਉਕਤ ਮੁੱਦੇ ‘ਤੇ ਵੀ ਅਸੀਂ ਮਾਨਵੀ ਹੱਕਾਂ ਦੀ ਗੱਲ ਕਰ ਰਹੇ ਹਾਂ | ਇਸ ਦੇ ਜਵਾਬ ਵਿਚ ਸਪੀਕਰ ਨੇ ਕਿਹਾ ਕਿ ਅਸੀਂ ਉਕਤ ਮੁੱਦੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਇਸ ਸਬੰਧੀ ਹਾਂਗਕਾਂਗ ਦੀ ਚੀਫ ਐਗਜ਼ੀਕਿਊਟਵ ਕੈਰੀ ਲੈਮ ਨਾਲ ਗੱਲਬਾਤ ਕੀਤੀ ਹੈ | ਸਾਡੀ ਕੋਸ਼ਿਸ਼ ਹੈ ਕਿ ਉੱਥੇ ਮਾਨਵੀ ਹੱਕਾਂ ਦਾ ਸੋਸ਼ਣ ਨਾ ਹੋਵੇ |