ਹਾਂਗਕਾਂਗ(ਪਚਬ): ਹਾਂਗਕਾਂਗ ਵਿੱਚ ਚੱਲ ਰਹੇ ਹਵਾਲਗੀ ਬਿੱਲ ਵਿਰੋਧੀ ਅਦੋਲਨ ਦੌਰਾਨ ਪੁਲੀਸ਼ ਵਿਰੁੱਧ ਮਿਲੀਆਂ ਸ਼ਕਾਇਤਾਂ ਦੀ ਜਾਚ ਰਿਪੋਰਟ ਅੱਜ ਜਾਰੀ ਕਰ ਦਿੱਤੀ ਗਈ। ਇਡੀਪਡੈਨਸ ਪੋਲੀਸ ਕੰਮਪਲੇਟ ਕੋਸਲ (IPCC) ਵਲੋ ਜਾਰੀ ਰੀਪੋਰਟ ਵਿਚ ਪੁਲੀਸ ਨੂੰ ਦੀਆਂ ਸਭ ਕਾਰਵਾਈਆਂ ਨੂੰ ਲਕੀਨ ਚਿੱਟ ਦੇ ਦਿੱਤੀ ਗਈ ਪਰ ਨਾਲ ਹੀ ਬਹੁਤ ਸਾਰੇ ਸੁਝਾਓ ਵੀ ਦਿਤੇ ਗਏ ਹਨ ਜਿਸ ਨਾਲ ਪੁਲੀਸ਼ ਪ੍ਰਸਾਸਨ ਵਿਚ ਸੁਧਾਰ ਹੋ ਸਕੇ। ਇਸ ਸਬੰਧੀ ਵਿਚ ਕੁਲ 1755 ਸਕਾਇਤਾਂ ਮਿਲੀਆਂ ਸਨ ਜਿਨਾਂ ਦੀ 999 ਪੇਜ਼ ਦੀ ਜਾਚ ਰੀਪੋਰਟ ਬਣੀ ਹੈ। ਇਸ ਤਹਿਤ 9 ਜੂਨ 2019 ਤੋਂ ਮਾਰਚ 2020 ਤੱਕ ਦੀਆਂ ਸ਼ਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਜਾਚ ਵਿਚ 31 ਜੁਲਾਈ 2019 ਨੂੰ ਯੁਨ ਲੌਗ ਐਮ ਟੀ ਆਰ ਵਿਚ ਕੁਝ ਲੋਕਾਂ ਵੱਲੋ ਵਿਖਾਵਾਕਾਰੀਆਂ ਤੇ ਕੀਤਾ ਹਮਲਾ ਵੀ ਸ਼ਾਮਲ ਸੀ। ਇਸ ਸਬੰਧੀ ਸਕਾਇਤ ਸੀ ਕਿ ਪੁਲੀਸ ਹਮਲਾਵਰਾਂ ਨਾਲ ਮਿਲੀ ਹੋਈ ਸੀ ਤੇ ਘਟਨਾ ਸਥਾਨ ਤੇ ਬਹੁਤ ਦੇਰ ਨਾਲ ਪਹੁੰਚੀ ਅਤੇ ਉਸ ਨੇ ਹਮਲਾਵਾਰਾਂ ਨਾਲ ਗੱਲਵਾਤ ਕੀਤੀ ਪਰ ਕਿਸੇ ਨੂੰ ਗਿਰਫਤਾਰ ਨਹੀ ਕੀਤਾ।