ਖ਼ਾਲਸਾ ਸਪੋਰਟਸ ਕਲੱਬ ਦਾ ਅੰਤਰਰਾਸ਼ਟਰੀ ਗੁਰੂ ਨਾਨਕ ਹਾਕੀ ਕੱਪ ‘ਤੇ ਕਬਜ਼ਾ

0
657

ਹਾਂਗਕਾਂਗ, (ਜੰਗ ਬਹਾਦਰ ਸਿੰਘ)-ਹਾਂਗਕਾਂਗ ‘ਚ ਕਰੀਬ 50 ਸਾਲਾ ਤੋਂ ਨਿਰੰਤਰ ਜਾਰੀ ਅਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਪੱਧਰ ‘ਤੇ ਕਰਵਾਏ ਗਏ ਗੁਰੂ ਨਾਨਕ ਹਾਕੀ ਕੱਪ ਟੂਰਨਾਮੈਂਟ ਕਿੰਗਸ ਪਾਰਕ ਦੇ ਖੇਡ ਮੈਦਾਨ ‘ਚ ਹੋਏ ਜ਼ਬਰਦਸਤ ਮੁਕਾਬਲੇ ‘ਚ ਖ਼ਾਲਸਾ ਸਪੋਰਟਸ ਕਲੱਬ ਵਲੋਂ ਸਿੰਘ ਸਭਾ ਸਪੋਰਟਸ ਕਲੱਬ ਨੂੰ 2/1 ਨਾਲ ਹਰਾ ਕੇ ਵੱਕਾਰੀ ਕੱਪ ‘ਤੇ ਕਬਜ਼ਾ ਕੀਤਾ ਗਿਆ | ਇਸ ਮੁਕਾਬਲੇ ‘ਚ ਹਾਂਗਕਾਂਗ ਫੁੱਟਬਾਲ ਕਲੱਬ ਵਲੋਂ ਤੀਸਰਾ ਸਥਾਨ ਹਾਸਲ ਕੀਤਾ ਗਿਆ | ਇਸੇ ਤਰ੍ਹਾਂ ਪਲੇਟ ਦੇ ਹੋਏ ਮੁਕਾਬਲਿਆਂ ‘ਚ ਸਿੰਘ ਸਭਾ ਵਲੋਂ ਪਹਿਲਾ, ਨਵ ਭਾਰਤ ਵਲੋਂ ਦੂਸਰਾ ਅਤੇ ਖ਼ਾਲਸਾ ਵਲੋਂ ਤੀਸਰਾ ਸਥਾਨ ਹਾਸਲ ਕੀਤਾ ਗਿਆ | ਇਸ ਟੂਰਨਾਮੈਂਟ ‘ਚ ਬਤੌਰ ਮੁੱਖ ਮਹਿਮਾਨ ਇੰਡੀਅਨ ਕੌਾਸਲੇਟ ਤੋਂ ਕੌਾਸਲਰ ਵਿਕਾਸ ਗਰਗੜੇ ਤੇ ਸ਼੍ਰੀ ਮਤੀ ਪਰਵੇਜ਼ ਸ਼ਰੌਫ, ਰਾਨੂੰ ਵਸਨ ਅਤੇ ਉੱਘੇ ਵਪਾਰੀ ਹੈਰੀ ਬੰਗਾ ਵਲੋਂ ਸ਼ਮੂਲੀਅਤ ਕੀਤੀ ਗਈ | ਰਤਨਜੀ ਅਸਟੇਟ ਦੀ ਮਾਲਕ ਰੋਸੀ ਸ਼ਰਾਫ਼ ਵਲੋਂ ਸਾਰੇ ਟੂਰਨਾਮੈਂਟ ਦੀ ਸੇਵਾ ਲਈ ਗਈ ਸੀ ਅਤੇ ਖ਼ਾਲਸਾ ਸਪੋਰਟਸ ਕਲੱਬ, ਸਿੰਘ ਸਭਾ ਸਪੋਰਟਸ ਕਲੱਬ, ਖ਼ਾਲਸਾ ਨੌਜਵਾਨ ਸਭਾ, ਪੰਜਾਬ ਹਾਕੀ ਕਲੱਬ, ਪੰਜਾਬ ਯੂਥ ਕਲੱਬ, ਨਵ ਭਾਰਤ ਸਪੋਰਟਸ ਅਤੇ ਜੇਲ੍ਹ ਵਿਭਾਗ ਦੇ ਸਿੱਖ ਕਰਮਚਾਰੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਉਪਰੋਕਤ ਖੇਡ ਕਲੱਬਾਂ ਤੋਂ ਇਲਾਵਾ ਪਾਕਿਸਤਾਨ ਹਾਕੀ ਕਲੱਬ, ਇਸਲਾਮਿਕ ਯੂਨੀਅਨ ਹਾਕੀ ਕਲੱਬ, ਗੋਜਰਾ ਹਾਕੀ ਕਲੱਬ (ਤਿੰਨੇ ਪਾਕਿਸਤਾਨੀ ਭਾਈਚਾਰੇ ਨਾਲ ਸਬੰਧਿਤ) ਅਤੇ ਰੈਕਰੀਓ ਕਲੱਬ (ਚੀਨ) ਵਲੋਂ ਵੀ ਗਰਮਜੋਸ਼ੀ ਨਾਲ ਇਸ ਟੂਰਨਾਮੈਂਟ ਵਿਚ ਸ਼ਮੂਲੀਅਤ ਕੀਤੀ ਗਈ |