ਹਾਂਗਕਾਂਗ(ਪਚਬ):ਹਾਂਗ ਕਾਂਗ ਵਿੱਚ ਪਿਛਲੇ 6 ਮਹੀਨੇ ਤੋ ਜਿਆਦਾ ਸਮੇ ਤੋਂ ਚੱਲ ਰਹੇ ਹਵਾਲਗੀ ਬਿੱਲ ਵਿਰੋਧੀ ਅਦੋਲਨ ਵਿਚ ਇਕ ਵਾਰ ਫਿਰ ਪੁਲੀਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਬੀਤੇ ਕੱਲ ਹਾਂਗਕਾਂਗ ਦੀਆਂ ਕਈ ਸ਼ਾਪਿੰਗ ਸੈਟਰਾਂ ਵਿਚ ਵਿਖਾਵਾਕਾਰੀ ਇੱਕਠੇ ਹੋਏ ਅਤੇ ਨਾਹਰੇਬਾਜ਼ੀ ਕੀਤੀ। ਇਸੇ ਦੋਰਾਨ ਕੁਝ ਇਕ ਨੇ ਚੀਨ ਪੱਖੀ ਵਿੳੇੁਪਾਰਕ ਅਦਾਰਿਆ ਨੂੰ ਨੁਕਸਾਨ ਪਹੁਚਇਆ। ਇਸ ਨੂੰ ਰੋਕਣ ਲਈ ਪੁਲੀਸ ਨੇ ਦਖਲ ਦਿਤਾ ਅਤੇ ਕਾਲੀਆਂ ਮਿਰਚਾਂ ਵਾਲੀ ਸਪਰੈ ਅਤੇ ਅੱਥਰੂ ਗੈਸ ਦੀ ਵਾਰਤੋ ਕੀਤੀ। ਕੁਝ ਗਿਰਫਤਾਰੀਆਂ ਵੀ ਕੀਤੀਆ। ਜਿਨਾਂ ਥਾਵਾਂ ਤੇ ਵਿਖਾਵੇ ਹੋਏ ਉਨਾਂ ਵਿਚਨਿਊ ਟਾਊਨ ਪਾਲਾਜ਼ਾ, ਪੋਪਕੋਨ ਮਾਲ, ਸਿਟੀ ਪਲਾਜ਼ਾ, ਟਾਇਮ ਸੁਕਿਅਰ, ਪੈਸਫਿਕ ਪਲੇਸ, ਟੈਲਫੋਰਡ ਪਲਾਜ਼ਾ ਸਾਮਲ ਹਨ।
ਸ਼ਾਮ ਤੱਕ ਬਹੁਤ ਸਾਰੇ ਵਿਖਾਵਾਕਾਰੀ ਚਿਮ ਸਾ ਸੂਈ ਇਲਾਕੇ ਵਿਚ ਇਕਠੇ ਹੋ ਗਏ ਤੇ ਨਾਹਰੇਬਾਜ਼ੀ ਕੀਤੀ। ਦੇਰ ਰਾਤ ਮੋ ਕੁੱਕ ਵਿਖੇ ਪੁਲੀਸ ਨੇ ਸੜਕਾਂ ਤੋ ਰੋਕਾਂ ਖੜੀਆਂ ਕਰਨ ਵਾਲੇ ਵਿਖਵਾਕਾਰੀਆਂ ਤੇ ਅੱਥਰੂ ਗੈਸ ਦੀ ਵਰਤੋ ਕੀਤੀ।
ਇਸੇ ਦੌਰਾਨ ਹਾਂਗਕਾਂਗ ਮੁੱਖੀ ਕੈਰੀ ਲੈਮ ਬੀਜਿੰਗ ਵਿਚ ਹਨ ਜਿਥੇ ਉਨਾਂ ਦੀੂ ਮੁਲਾਕਾਤ ਚੀਨੀ ਰਾਸਟਰਪਤੀ ਸਮੇਤ ਹੋਰ ਅਹਿਮ ਵਿਅਕਤੀਆਂ ਨਾਲ ਹੋਣੀ ਹੈ । ਉਹ ਕੱਲ ਹਾਂਗਕਾਂਗ ਵਾਪਸ ਆ ਰਹੇ ਹਨ।
ਤੀਮੋਰ ਪਾਰਕ ਵਿਖੇ ਬਹੁਤ ਸਾਰੇ ਲੋਕਾਂ ਨੇ ਪੁਲੀਸ਼ ਨੇ ਹੱਕ ਵਿਚ ਵੀ ਰੈਲੀ ਕੀਤੀ।