ਹਾਂਗਕਾਂਗ(ਪਚਬ): ਬੀਤੇ ਐਤਵਾਰ ਨੂੰ ਚੁੰਗ ਕੁਆਨ ਓ ਵਿਖੇ ਇਕ ਦਿਵਿਆਰਥੀ ਕਾਰ ਪਾਰਕ ਦੀ ਤੀਜੀ ਮੰਜਿਲ ਤੋ ਡਿੱਗ ਤੋਂ ਬਾਅਦ ਗਭੀਰ ਜਖਮੀ ਹੋ ਗਿਆ ਸੀ। ਅੱਜ ਸਵੇਰੇ ਉਸ ਦੀ ਮੌਤ ਦੀ ਖਬਰ ਤੋ ਬਾਅਦ ਲੋਕੀ ਵਿਚ ਦੁੱਖ ਅਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਯੂਨੀਵਰਸਿਟੀ ਆਫ ਸਾਇਸ ਐਡ ਟਕਨਾਲੋਜੀ ਵਿਚ ਵਿਦਿਆਰਥੀਆਂ ਨੇ ਭੰਨ ਤੋੜ ਵੀ ਕੀਤੀ। ਮਿਰਤਕ ਇਥੇ ਪੜ੍ਹਦਾ ਸੀ। ਇਸ ਤੋ ਇਲਾਵਾ ਹਾਂਗਕਾਂਗ ਦੇ ਸੈਟਰਲ ਸਮੇਤ ਹੋਰ ਕਈ ਥਾਈ ਵੀ ਲੋਕਾਂ ਨੇ ਵਿਖਾਵੇ ਸੁਰੂ ਕਰ ਦਿਤੇ ਹਨ। 22 ਸਾਲਾ ਇਸ ਵਿਦਿਆਰਥੀ ਦ ਮੌਤ ਹਵਾਲਗੀ ਵਿਰੋਧੀ ਅਦੋਲਨ ਦੌਰਾਨ ਹੋਣ ਵਾਲੀ ਪਹਿਲੀ ਮੌਤ ਹੈ, ਭਾਵੇ ਲੋਕੀ ਇਹ ਵੀ ਛੱਕ ਕਰਦੇ ਹਨ ਕਿ ਪੁਲੀਸ਼ ਹੱਥੋਂ ਹੋਰ ਵੀ ਕਤਲ ਹੋਏ ਹਨ ਜਿਨਾਂ ਨੂੰ ਛੁਪਾਇਆ ਜਾ ਰਿਹਾ ਹੈ। ਇਸ ਤੋ ਇਲਾਵਾ 5 ਦੇ ਕਰੀਬ ਖੁਦਕਸ਼ੀਆਂ ਨੂੰ ਇਸੇ ਅਦੋਲਨ ਨਾਲ ਜੋੜਿਆ ਜਾ ਰਿਹਾ ਹੈ।ਇਸ ਮੌਤ ਤੇ ਸਰਕਾਰ ਵੱਲੋਂ ਅਫਸੋਸ ਪ੍ਰਗਟ ਕੀਤਾ ਗਿਆ। 






























