ਹਾਂਗਕਾਂਗ(ਪਚਬ): ਬੀਜ਼ਿੰਗ – ਹਾਂਗਕਾਂਗ ‘ਚ ਲੋਕਤੰਤਰ ਦੇ ਸਮਰਥਨ ‘ਚ ਹੋਏ ਪ੍ਰਦਰਸ਼ਨਾਂ ਨਾਲ ਅਰਥ ਵਿਵਸਥਾ ‘ਚ ਆਈ ਨਰਮੀ ਅਤੇ ਵਪਾਰ ਯੁੱਧ ਖਤਮ ਕਰਨ ਲਈ ਅਮਰੀਕੀ ਸਮਝੌਤੇ ‘ਤੇ ਚਰਚਾ ‘ਚ ਆਮ ਰੂਪ ਨਾਲ ਹੋਈ ਦੇਰ ਤੋਂ ਬਾਅਦ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਸੋਮਵਾਰ ਨੂੰ ਇਥੇ ਬੈਠਕ ਕਰੇਗੀ। ਸ਼ਿੰਹੂਆ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਦੇ 25 ਮੈਂਬਰ ਰਾਜਨੀਤਕ ਬਿਊਰੋ ਨੇ 28 ਤੋਂ 31 ਅਕਤੂਬਰ ਤੱਕ ਇਥੇ ਚੌਥੀ ਪੂਰਣ ਬੈਠਕ ਕਰਨ ਦਾ ਵੀਰਵਾਰ ਨੂੰ ਫੈਸਲਾ ਕੀਤਾ।
ਬਿਊਰੋ ਨੀਤੀ ਸਬੰਧੀ ਫੈਸਲਾ ਲੈਣ ਵਾਲੀ ਸੀ. ਪੀ. ਸੀ. ਦੀ ਉੱਚ ਇਕਾਈ ਹੈ। ਰਾਜਨੀਤਕ ਵਿਸ਼ਲੇਸ਼ਕਾਂ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਫਿੰਗ ਦੇ 2012 ‘ਚ ਸੱਤਾ ‘ਚ ਆਉਣ ਤੋਂ ਬਾਅਦ ਸੀ. ਪੀ. ਸੀ. ਦੀ ਫੈਸਲਾ ਲੈਣ ਵਾਲੀ ਉੱਚ ਇਕਾਈਆਂ ਦਾ ਮਹੱਤਵ ਘੱਟ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਆਪਣੀਆਂ ਸ਼ਕਤੀਆਂ ਨੂੰ ਮਜ਼ਬੂਤ ਕੀਤਾ ਹੈ ਅਤੇ ਸਮੂਹਿਕ ਅਗਵਾਈ ਦੀ ਅਤੀਤ ਦੀ ਵਿਵਸਥਾ ਨੂੰ ਉਹ ਪਿੱਛੇ ਛੱਡ ਰਹੇ ਹਨ। ਬੈਠਕ ਪਾਰਟੀ ਦੀ ਕਰੀਬ 370 ਮੈਂਬਰੀ ਕੇਂਦਰੀ ਕਮੇਟੀ ਦੀ ਬੰਦ ਕਮਰੇ ‘ਚ ਹੋਣ ਵਾਲੀ ਬੈਠਕ ਹੈ। ਕੇਂਦਰੀ ਕਮੇਟੀ ਫੈਸਲੇ ਲੈਣ ਦੀ ਜ਼ਿਆਦਾ ਸ਼ਕਤੀਆਂ ਰੱਖਣ ਵਾਲੀ ਸੰਸਥਾ ਹੈ। ਸੂਤਰਾਂ ਨੇ ਦੱਸਿਆ ਕਿ ਸ਼ੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਭਾਰਤ ‘ਚ ਹੋਈ ਦੂਜੀ ਗੈਰ-ਰਸਮੀ ਸ਼ਿਖਰ ਬੈਠਕ ਅਤੇ ਇਸ ਦੇ ਨਤੀਜਿਆਂ ‘ਤੇ ਵੀ ਬੈਠਕ ‘ਚ ਚਰਚਾ ਹੋਣ ਦੀ ਉਮੀਦ ਹੈ।