ਹਵਾਲਗੀ ਬਿੱਲ ਵਿਰੁਧ ਰੋਸ ਤੇਜ, 5 ਨੂੰ ਆਮ ਹੜਤਾਲ ਦਾ ਸੱਦਾ

0
903

ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਹਵਾਲਗੀ ਬਿਲ ਵਿਰੋਧੀ ਰੋਸ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਬੀਤੇ ਕੱਲ ਸੈਟਰਲ ਵਿਚ ਇੱਕ ਪਾਸੇ ਸਿਹਤ ਸੇਵਾਵਾਂ ਨਾਲ ਸਬੰਧਤ ਮੁਲਾਜਮਾਂ ਨੇ ਰੋਸ ਵਿਖਾਵਾ ਕੀਤੇ ਉਥੇ ਹੀ ਉਸ ਤੋਂ ਥੋੜੀ ਦੂਰ ਸਰਕਾਰ ਵਿਚ ਕੰਮ ਕਰਦੇ ਸਿਵਲ ਅਧਿਕਾਰੀ ਆਪਣੀ ਅਵਾਜ ਸਰਕਾਰ ਦੇ ਕੰਨਾਂ ਤੱਕ ਪਹੁੰਚਾਣ ਦੀ ਕੋਸਿਸ ਕਰ ਰਹੇ ਸਨ। ਇਨਾਂ ਦੋਵਾਂ ਰੈਲੀਆਂ ਵਿਚ ਰਿਕਾਰਡ ਤੋੜ ਇਕੱਠ ਸੀ। ਸਨਿਚਰਵਾਰ ਅਤੇ ਐਤਵਾਰ ਨੂੰ ਹਾਂਗਕਾਂਗ ਦੇ ਵੱਖ ਵੱਖ ਇਲਾਕਿਆ ਵਿਚ ਰੋਸ ਰੈਲੀਆਂ ਤੇ ਵਿਖਾਵੇ ਕਰਨ ਦਾ ਐਨਾਲ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਰੈਲੀਆਂ ਨੂੰ ਤਾਂ ਪੁਲੀਸ ਨੇ ਆਪਣੀ ਮਨਜੂਰੀ ਦੇ ਦਿਤੀ ਹੈ ਪਰ ਕੁਝ ਥਾਵਾਂ ਤੇ ਸੁਰੱਖਿਆਂ ਕਾਰਨ ਵਿਖਾਵੇ ਕਰਨ ਤੇ ਰੋਕ ਲਗਾਈ ਹੋਈ ਹੈ। ਸੋਮਵਾਰ ਨੂੰ ਵੱਖ ਵੱਖ ਟਰੇਡ ਯੂਨੀਅਨਾਂ ਨੇ ਜਨਤਕ ਹੜਤਾਲ ਦੀ ਅਪੀਲ ਕੀਤੀ ਹੈ। ਇਸ ਦਾ ਸਮਰਥ ਬੈਕਾਂ ਵਿਚ ਕੰਮ ਕਰਦੇ ਲੋਕਾਂ ਵੱਲੋ ਵੀ ਕੀਤਾ ਗਿਆ ਜਿਨਾਂ ਨੇ ਵੀਰਵਾਰ ਸ਼ਾਮ ਨੂੰ ਸੈਟਰਲ ਸਥਿਤ ਚੈਟਰ ਗਾਰਡਨ ਵਿਚ ਰੈਲੀ ਕੀਤੀ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਹਾਜਰੀ ਲੁਆਈ।
ਇਸੇ ਦੌਰਾਨ ਲੋਕਾਂ ਵਿਚ ਪੁਲੀਸ ਵਿਰੁਧ ਗੁੱਸਾ ਵੱਧ ਰਿਹਾ ਹੈ। ਪਿਛਲੇ 2 ਦਿਨਾਂ ਤੋਂ ਪੌ ਸ਼ਾਨ ਪੁਲੀਸ ਸਟੇਸ਼ਨ ਦੇ ਬਾਹਰ ਰਾਤ ਸਮੇਂ ਲੋਕੀ ਵਿਰੋਧ ਕਰਨ ਲਈ ਇਕੱਠੇ ਹੁੰਦੇ ਹਨ, ਜਿਥੇ ਪੁਲੀਸ ਵੱਲੋਂ ਗਿਰਫਤਾਰ ਕੀਤੇ ਕੁਝ ਲੋਕਾਂ ਨੂੰ ਰੱਖਿਆ ਗਿਆ ਹੈ। ਬੀਤੀ ਰਾਤ ਮਾਓ ਸ਼ਾਨ ਵਿਖੇ ਲੋਕਾਂ ਨੂੰ ਭਜਾਉਣ ਲਈ ਪੁਲੀਸ ਨੂੰ ਬਲ ਪ੍ਰਯੋਗ ਕਰਨਾ ਪਿਆ।
ਇਹ ਵੀ ਚਰਚਾ ਜੋਰਾਂ ਤੇ ਹੈ ਕਿ ਕੀ ਚੀਨ ਦੀ ਕੇਦਰੀ ਸਰਕਾਰ ਹਾਂਗਕਾਂਗ ਵਿਚ ਹੋ ਰਹੇ ਵਿਰੋਧ ਨੂੰ ਰੋਕਣ ਲਈ ਫੌਜ ਭੇਜੇਗੀ ਜਾ ਨਹੀਂ?