ਹਾਂਗਕਾਂਗ (ਪਚਬ): ਹਾਂਗਕਾਂਗ ਵਿਚ ਹਵਾਲਗੀ ਬਿੱਲ ਦੇ ਵਿਰੋਧ ਵਿਚ ਸਰਗਰਮੀਆਂ ਵੱਧ ਰਹੀਆਂ ਹਨ।ਇਕ ਪਾਸੇ ਸਰਕਾਰ ਇਸ ਬਿਲ ਨੂੰ ਲੈਜੀਕੋ ਵਿਚ ਪੇਸ਼ ਕਰਨ ਤੇ ਅੜੀ ਹੋਈ ਹੈ ਉਥੇ ਹੀ ਇਸ ਦਾ ਵਿਰੋਧ ਕਰਨ ਵਾਲੇ ਗਰੁਪਾਂ ਵੱਲੋਂ ਵੀ ਵਿਰੋਧ ਤੇਜ ਕਰਨ ਦਾ ਫੈਸਲਾ ਕੀਤਾ ਹੈ।ਐਤਵਾਰ 16 ਜੂਨ ਨੂੰ ਫਿਰ ਤੋ ਇਕ ਰੋਸ ਵਿਖਾਵਾ ਕੀਤਾ ਜਾਵੇਗਾ ਜੋ ਪਹਿਲਾ ਵਾਂਗ ਹੀ ਵਿਕਟੋਰੀਆਂ ਪਾਰਕ ਤੋ ਸੁਰੂ ਹੋ ਕੇ ਹਾਂਗਕਾਂਗ ਸਰਕਾਰ ਦੇ ਮੱਖ ਦਫਤਰ ਦੇ ਬਾਹਰ ਸਮਾਪਤ ਹੋਵੇਗਾ। ਇਸ ਤੋ ਇਲਾਵਾ ਹਾਂਗਕਾਂਗ ਦੀ ‘ਕਨਫੈਡਰੇਸ਼ਨ ਆਫ ਟਰੇਡ ਯੂਨੀਅਨ'(CTU) ਨੇ ਆਪ ਹੜਤਾਲ ਦਾ ਸੱਦਾ ਦਿਤਾ ਹੈ। ਇਹ ਜਿਕਰਯੋਗ ਹੈ ਕਿ ਹਾਂਗਕਾਂਗ ਵਿਚ ਇਸ ਤਰਾ ਦੀ ਹੜਤਾਲ 1967 ਵਿਚ ਹੋਈ ਸੀ ਜਦ ਚੀਨ ਪੱਖੀ ਯੂਨੀਅਨਾਂ ਦੇ ਬ੍ਰਿਟਸ਼ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਸੀ। ਇਸੇ ਤਰਾਂ ਅਧਿਆਪਕ ਯੂਨੀਆ, ਵਿਦਿਆਰਥੀਆਂ ਯੂਨੀਅਨਾਂ ਤੇ ਕਈ ਹੋਰ ਸੰਸਥਾਵਾਂ ਨੇ ਪਹਿਲਾਂ ਹੀ ਹੜਤਾਲ ਦਾ ਸੱਦਾ ਦਿਤਾ ਹੋਇਆ ਹੈ।ਇਕ ਹੋਰ ਅਹਿਮ ਕਾਰਵਾਈ ਦੇ ਤਹਿਤ ਕਈ ਸਾਬਕਾ ਸਰਕਾਰੀ ਉੱਚ ਅਧਿਕਰੀਆਂ,ਵਕੀਲਾਂ ਤੇ ਐਕਸੋ ਦੇ ਕਈ ਮੈਬਰਾਂ ਨੇ ਸਾਂਝੀ ਅਪੀਲ ਜਾਰੀ ਕਰਕੇ ਸਰਕਾਰ ਨੂੰ ਹਵਾਲਗੀ ਬਿੱਲ ਤੇ ਕਾਰਵਾਈ ਰੱਦ ਕਰਨ ਲਈ ਕਿਹਾ ਹੈ।