ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਵਸਦੇ ਘੱਟ ਗਿਣਤੀ ਭਾਈਚਾਰਿਆਂ ਦੇ ਨੁਮਾਇੰਦਿਆਂ ਵਲੋਂ ਸਾਂਝੇ ਤੌਰ ‘ਤੇ ‘ਇਕੁਅਲ ਓਪਰਚਿਊਨਿਟੀ ਕਮਿਸ਼ਨ’ ਦੇ ਦਫ਼ਤਰ ਵਿਚ ਪ੍ਰੈੱਸ ਵਾਰਤਾ ਦੌਰਾਨ ਹਾਂਗਕਾਂਗ ਵਿਚ ਵਾਪਰ ਰਹੀਆਂ ਬੱ ਚਿਆਂ ਨਾਲ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਫੌਰੀ ਤੌਰ ‘ਤੇ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਗਈ | ਬੀਤੇ ਹਫ਼ਤੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ 6 ਸਾਲਾ ਬੱਚੀ ਨਾਲ ਸੋਸ਼ਲ ਮੀਡੀਆ ਤੇ ਸੋਸ਼ਲ ਵਰਕਰ ਜੇਮਜ਼ ਲਿਊਾਸ ਵਲੋਂ ਪਾਈ ਫੋਟੋ ਤੇ ਇਤਰਾਜ਼ ਤੋਂ ਬਾਅਦ ਪੁਲਿਸ ਵਲੋਂ ਉਸ ਦੇ ਘਰੋਂ ਘੱਟ ਗਿਣਤੀ ਨਾਲ ਸਬੰਧਿਤ 6 ਹੋਰ ਬੱਚੀਆਂ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਉਸ ਦੇ ਫ਼ੋਨ ਅਤੇ ਕੰਪਿਊਟਰ ਵਿਚੋਂ ਬਰਾਮਦ ਕਰ ਕੇ ਉਸ ‘ਤੇ ਕਾਰਵਾਈ ਕੀਤੀ ਗਈ | ਤਫ਼ਤੀਸ਼ ਦੌਰਾਨ ਉਕਤ ਚਾਈਨੀਜ਼ ਵਿਅਕਤੀ ਨਕਲੀ ਸੋਸ਼ਲ ਵਰਕਰ ਨਿਕਲਿਆ | ਇਸ ਮਸਲੇ ‘ਤੇ ਚਰਚਾ ਦੌਰਾਨ ਪੰਜਾਬੀ ਭਾਈਚਾਰੇ ਦੇ ਨੁਮਾਇੰਦੇ ਬਲਜਿੰਦਰ ਸਿੰਘ ਪੱਟੀ ਵਲੋਂ ਇਸ ਸ਼ਰਮਨਾਕ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਹਾਂਗਕਾਂਗ ਸਰਕਾਰ ਕੋਲ ਘੱਟ ਗਿਣਤੀ ਭਾਈਚਾਰੇ ਦੇ ਬੱ ਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਦੀ ਮੰਗ ਰੱਖੀ | ਕਮਜ਼ੋਰ ਆਰਥਿਕਤਾ ਕਾਰਨ ਮਾਤਾ-ਪਿਤਾ ਦੇ ਰੁਝੇਵੇਂ ਦੇ ਚਲਦਿਆਂ ਬੱ ਚਿਆਂ ਦਾ ਪੜ੍ਹਾਈ ਅਤੇ ਖੇਡਾਂ ਲਈ ਇਕੱਲੇ ਕਮਿਊਨਿਟੀ ਸੈਂਟਰਾਂ ਵਿਚ ਵਿਚਰਨਾ ਲਾਜ਼ਮੀ ਹੋ ਜਾਂਦਾ ਹੈ ਅਤੇ ਉਥੇ ਇਹ ਬੱਚੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਵਲੋਂ ਪੀੜਤ ਕੀਤੇ ਜਾਂਦੇ ਹਨ | ਸਰਕਾਰ ਨੂੰ ਹਾਂਗਕਾਂਗ ਭਰ ਦੇ ਕਮਿਊਨਿਟੀ ਸੈਂਟਰਾਂ ਵਿਚ ਸਿੱ ਖਿਅਤ ਸੋਸ਼ਲ ਵਰਕਰ ਸਖ਼ਤ ਨਿਗਰਾਨੀ ਹੇਠ ਨਿਯੁਕਤ ਕਰਨੇ ਚਾਹੀਦੇ ਹਨ ਤਾਂ ਜੋ ਐਸੀਆਂ ਸ਼ਰਮਨਾਕ ਘਟਨਾਵਾਂ ਵਾਪਰਨ ਦੀ ਗੁੰਜਾਇਸ਼ ਹੀ ਖ਼ਤਮ ਹੋ ਜਾਵੇ | ਇਸ ਮੌਕੇ ਉਨ੍ਹਾਂ ਦੇ ਨਾਲ ਡਾ: ਰਿਜ਼ਵਾਨ ਉਲ੍ਹਾ ਜੁਆਇੰਟ ਸੈਕਟਰੀ ਆਫ਼ ਪਾਕਿਸਤਾਨ ਐਸੋਸੀਏਸ਼ਨ ਡਾ: ਫੈਰਿਕ ਚਿਊ ਐਕਟਿੰਗ ਚੀਫ਼ ਅਫਸਰ ਆਫ਼ ਈ. ਓ. ਸੀ, ਮਿਸ ਮੈਕਸੀਨ ਯਾਓ ਕੋ ਫਾਊਾਡਰ ਆਫ਼ ਰੈਸੀਅਲ ਇੰਟੈਗਰੇਸ਼ਨ ਐਜੂਕੇਸ਼ਨ ਐਾਡ ਵੈੱਲਫੇਅਰ ਐਸੋਸੀਏਸ਼ਨ ਸਮੇਤ ਭਾਰਤੀ, ਪਾਕਿਸਤਾਨੀ, ਨਿਪਾਲੀ, ਫ਼ਿਲਪੀਨ, ਇੰਡੋਨੇਸ਼ੀਆ ਅਤੇ ਅਫ਼ਰੀਕੀ ਭਾਈਚਾਰਿਆਂ ਦੇ ਨੁਮਾਇੰਦੇ ਮੌਜੂਦ ਸਨ |