ਹਾਂਗਕਾਂਗ (ਜੰਗ ਬਹਾਦਰ ਸਿੰਘ)-ਖ਼ਾਲਸਾ ਸਪੋਰਟਸ ਕਲੱਬ ਨੇ ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਲਈ ਮਾਣਮੱਤੀ ਪ੍ਰਾਪਤੀ ਕਰਦਿਆਂ ਮਲੇਸ਼ੀਆ ਵਿਖੇ ਕਰਵਾਈ ਗਈ 17ਵੀਂ ”ਰੋਇਲ ਸੇਲੈਜ਼ਰ ਕਲੱਬ (ਮਲੇਸ਼ੀਆ) ਕੱਪ ਚੈਂਪੀਅਨਸ਼ਿਪ’ ‘ਤੇ ਸ਼ਾਨਦਾਰ ਫ਼ਤਹਿ ਹਾਸਲ ਕੀਤੀ ਹੈ | ਮਲੇਸ਼ੀਆ ਵਿਚ ਕਰਵਾਏ ਗਏ ਇਸ ਅੰਤਰਰਾਸ਼ਟਰੀ ਪੱਧਰੀ ਹਾਕੀ ਮੁਕਾਬਲੇ ਵਿਚ ਵੱਖ-ਵੱਖ ਦੇਸ਼ਾਂ ਦੀਆਂ ਕੁੱਲ 17 ਟੀਮਾਂ ਵਲੋਂ ਹਿੱਸਾ ਲਿਆ ਗਿਆ, ਜਿਸ ਵਿਚ ਖ਼ਾਲਸਾ ਸਪੋਰਟਸ ਕਲੱਬ ਵਲੋਂ ‘ਮਲੇਸ਼ੀਆ 11’ ਟੀਮ ਨੂੰ 2-0 ਨਾਲ ਮਾਤ ਦੇ ਕੇ ਚੈਂਪੀਅਨਸ਼ਿਪ ਜਿੱਤੀ ਗਈ | ਖ਼ਾਲਸਾ ਦੇ ਖਿਡਾਰੀ ਬਰਕਤ ਸਿੰਘ ਨੂੰ ਸ਼ਾਨਦਾਰ ਖੇਡ ਪ੍ਰਦਰਸ਼ਨ ਬਦਲੇ ‘ਮੈਨ ਆਫ ਦਾ ਟੂਰਨਾਮੈਂਟ’ ਐਲਾਨਿਆ ਗਿਆ | ਜ਼ਿਕਰਯੋਗ ਹੈ ਕਿ 17 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਕਿ ਮਲੇਸ਼ੀਆ ਦੀ ਧਰਤੀ ‘ਤੇ ਕਰਵਾਏ ਜਾਂਦੇ ਇਸ ਅੰਤਰਰਾਸ਼ਟਰੀ ਪੱਧਰੀ ਮੁਕਾਬਲਿਆਂ ਵਿਚ ਕਿਸੇ ਬਾਹਰੀ ਟੀਮ ਵਲੋਂ ਇਹ ਚੈਂਪੀਅਨਸ਼ਿਪ ਜਿੱਤੀ ਗਈ ਹੈ |































