ਹਾਂਗਕਾਂਗ(ਪਚਬ): ਹਾਂਗਕਾਂਗ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਮੇਸ਼ਾ ਲੋੜਬੰਦਾ ਦੀ ਮਦਦ ਲਈ ਤਤਪਰ ਰਹਿਦਾ ਹੈ। ਜਦੋਂ ਵੀ ਸ਼ੋਸਲ ਮੀਡੀਏ ਰਾਹੀ ਕਿਸੇ ਲੋੜਬੰਦ ਦੀ ਦੱਸ ਪੈਦੀ ਹੈ ਤਾਂ ਬਹੁਤ ਘੱਟ ਸਮੇਂ ਵਿਚ ਹੀ ੳਸ ਲਈ ਮਦਦ ਪਹੁੰਚ ਜਾਂਦੀ ਹੈ। ਇਸੇ ਸਿਲਸਲੇ ਤਹਿਤ ਹੀ ਬੀਤੇ ਦਿਨ ਸੰਪੂਰਨ ਸਿੰਘ ਪੁੱਤਰ ਗੁਰਬਚਨ ਸਿੰਘ ਪਿੰਡ ਰਈਆ (ਬਠਿੰਡਾ) ਦੀ ਮਦਦ ਕੀਤੀ ਗਈ। ਉਸ ਦਾ ਬੀਤੇ ਦਿਨੀ ਐਕਸੀਡੈਟ ਹੋ ਗਿਆ ਸੀ ਤੇ ਇਲਾਜ ਲਈ ਪੈਸੈ ਦੀ ਜਰੂਰਤ ਸੀ। ਟਰਸਟ ਵੱਲੋਂ ਉਸ ਦੀ ਪੰਦਰਾਂ ਹਜਾਰ ਰੁਪਏ ਨਾਲ ਮਦਦ ਕੀਤੀ ਗਈ।