ਵੇਲਿਗਟਨ : ਨਿਊਜ਼ਲੈਂਡ ਦੀ ਪ੍ਰਧਾਨ ਮੰਤਰੀ ਜੇਸਿਕਾ ਅਰਡਰਨ ਨੇ ਦੇਸ਼ ਵਿਚ ਹਥਿਆਰਾਂ ਨਾਲ ਜੁੜੀ ਇਕ ਮਹੱਤਵਪੂਰਨ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਫੌਜ ਸ਼ੈਲੀ ਦੀ ਸੇਮੀ–ਆਟੋਮੈਟਿਕ ਹਥਿਆਰਾਂ (ਐਮਐਸਐਸਏ) ਅਤੇ ਅਸਾਲਟ ਰਾਈਫਲਾਂ ਦੀ ਵਿਕਰੀ ਉਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਕ ਹਫਤਾ ਪਹਿਲਾਂ ਹੀ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਇਕ ਆਸਟਰੇਲੀਆਈ ਵਿਅਕਤੀ ਵੱਲੋਂ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿਚ ਹਮਲੇ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ।
ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਨਿਊਜ਼ਲੈਂਡ ਸਰਕਾਰ ਨੇ ਅਜਿਹੀਆਂ ਕਈ ਸਮੱਗਰੀਆਂ ਉਤੇ ਵੀ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਕਿ ਜੋ ਨਿਮਨ ਸਮਰਥਾ ਦੇ ਸੈਮੀ ਆਟੋਮੇਟਿਕ ਹਥਿਆਰਾਂ ਦੇ ਨਿਰਮਾਣ ਵਿਚ ਸਮਰਥ ਹੈ ਅਤੇ ਜਿਸ ਨਾਲ ਨਰਸੰਹਾਰ ਕੀਤਾ ਜਾ ਸਕਦਾ ਹੈ। ਸਾਰੇ ਉਚ ਸਮਰਥਾ ਮੈਗਜੀਨਾਂ ਤੋਂ ਇਲਾਵਾ ਐਮਐਸਐਸਏ ਬਣਾ ਸਕਣ ਵਾਲੇ ਸਾਰੇ ਕਲਪੁਰਜ਼ਿਆਂ ਦੀ ਵਿਕਰੀ ਉਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਰਡਰਨ ਨੇ ਭਰੋਸਾ ਪ੍ਰਗਟਾਇਆ ਕਿ ਨਿਊਜ਼ਲੈਂਡ ਦੀ ਵੱਡੀ ਆਬਾਦੀ ਇਸ ਬਦਲਾਅ ਦਾ ਸਮਰਥਨ ਕਰੇਗੀ।
ਨਿਊਜ਼ਲੈਂਡ ਦੀ ਵਿਰੋਧੀ ਪਾਰਟੀਆਂ ਨੇ ਕੀਤਾ ਇਸ ਪਾਬੰਦੀ ਦਾ ਸਵਾਗਤ