ਬਠਿੰਡਾ ਦੇ ਪਾਵਰ ਲਿਫਟਰ ਹਾਂਗਕਾਂਗ ‘ਚ ਦਿਖਾਉਣਗੇ ਆਪਣੀ ਪਾਵਰ

0
452

ਬਠਿੰਡਾ -ਬਠਿੰਡਾ ਦੇ 3 ਪਾਵਰ ਲਿਫ਼ਟਰਾਂ ਦੀ 22 ਅਪ੍ਰੈਲ 2019 ਨੂੰ ਹਾਂਗਕਾਂਗ ਵਿਖੇ ਹੋਣ ਵਾਲੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ | ਬਠਿੰਡਾ ਦੇ ਗੁਰਜੋਤ ਅਰੋੜਾ 74 ਕਿੱਲੋ, ਨਵਦੀਪ ਸਿੰਘ 74 ਕਿੱਲੋ, ਯੁਗੇਸ਼ ਕੁਮਾਰ 105 ਕਿੱਲੋ ਭਾਰ ਵਰਗ ‘ਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ | ਇਸ ਸਬੰਧੀ ਜ਼ਿਲ੍ਹਾ ਪਾਵਰ ਲਿਫ਼ਟਿੰਗ ਦੇ ਸਕੱਤਰ ਕੰਵਰਭੀਮ ਸਿੰਘ, ਸਹਿ ਸਕੱਤਰ ਗੁਰਦਿੱਤ ਸਿੰਘ ਤੇ ਖੇਡ ਵਿਭਾਗ ਦੇ ਕੋਚ ਪਰਮਿੰਦਰ ਸਿੰਘ ਨੇ ਇਸ ਨਿਯੁਕਤੀ ‘ਤੇ ਇਨ੍ਹਾਂ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ |