ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਸੜਕਾਂ `ਤੇ ਹੋਣ ਵਾਲੇ ਹਾਦਸਿਆਂ ਕਾਰਨ ਹਰ 24ਵੇਂ ਸੈਕਿੰਡ `ਚ ਇਕ ਆਦਮੀ ਦੀ ਮੌਤ ਹੋ ਰਹੀ ਹੈ। ਇਸ ਕਾਰਨ ਵਿਸ਼ਵ `ਚ ਹਰ ਸਾਲ ਸਾਢੇ ਤੇਰਾਂ ਲੱਖ (13.5 ਲੱਖ) ਲੋਕ ਆਪਣੀ ਜਾਨ ਗੁਆ ਬੈਠਦੇ ਹਨ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਸੰਗਠਨ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਅੰਕੜਿਆਂ `ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਸ਼ਵ ਦੇ ਦੇਸ਼ਾਂ ਨੂੰ ਇਸ ਦਿਸ਼ਾ `ਚ ਕਾਰਵਾਈ ਕਰਨੀ ਚਾਹੀਦੀ ਹੈ। ਬੀਤੇ ਤਿੰਨ ਸਾਲਾਂ `ਚੋਂ ਇਨ੍ਹਾਂ ਦੀ ਗਿਣਤੀ `ਚ ਇਕ ਲੱਖ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ ਪੰਜ ਤੋਂ 29 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣਕੇ ਸਾਹਮਣੇ ਆਇਆ ਹੈ।
ਸੰਗਠਨ ਦੇ ਮੁੱਖੀ ਟ੍ਰੇਡੋਸ ਅਧਾਨੋਮ ਨੇ ਇਕ ਬਿਆਨ `ਚ ਕਿਹਾ ਕਿ ਇਹ ਮੌਤਾਂ ਟ੍ਰੈਫਿਕ ਲਈ ਅਸਵੀਕਾਰ ਮੁੱਲ ਵਾਲੀਆਂ ਹਨ। ਸਾਲ 2013 ਦੇ ਅੰਕੜਿਆਂ ਦੇ ਆਧਾਰ `ਤੇ ਬਣੀ ਪਿਛਲੀ ਰਿਪੋਰਟ `ਚ ਇਹ ਅੰਕੜਾ 12 ਲੱਖ 50 ਹਜ਼ਾਰ ਦਾ ਸੀ।
ਮੌਤਾਂ ਦੀ ਗਿਣਤੀ `ਚ ਵਾਧਾ ਹੋਣ ਬਾਅਦ ਵੀ ਲੋਕਾਂ ਅਤੇ ਕਾਰਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਮੌਤ ਦਰ ਇਸ ਸਾਲ ਸਥਿਰ ਬਣੀ ਹੋਈ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਕੁਝ ਮੱਧ ਅਤੇ ਉਚ ਆਮਦਨ ਵਾਲੇ ਦੇਸ਼ਾਂ `ਚ ਸੜਕ ਸੁਰੱਖਿਆ ਯਤਨ ਸਫਲ ਹੋ ਰਹੇ ਹਨ। ਇਸ `ਚ ਕਿਹਾ ਗਿਆ ਹੈ ਕਿ ਘੱਟ ਆਮਦਨ ਵਾਲੇ ਦੇਸ਼ਾਂ `ਚ ਕਿਸੇ ਨੇ ਵੀ ਇਨ੍ਹਾਂ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਦੀ ਦਿਸ਼ਾ `ਚ ਖਾਸ ਕੋਸਿ਼ਸ਼ ਨਹੀਂ ਕੀਤੀ।