ਇੰਡੀਅਨ ਆਰਟਸ ਸਰਕਲ ਹਾਂਗਕਾਂਗ ਦੀ ਨਵੀਂ ਕਾਰਜਕਾਰਨੀ ਨਿਯੁਕਤ

0
241

ਹਾਂਗਕਾਂਗ, 15 ਸਤੰਬਰ (ਪੰਜਾਬੀ ਚੇਤਨਾ ਬਿਊਰੋ)-ਇੰਡੀਅਨ ਆਰਟਸ ਸਰਕਲ ਹਾਂਗਕਾਂਗ ਵਲੋਂ ਹੋਟਲ ਤੰਦੂਰੀ ਨਾਈਟ ਵਿਖੇ ਕੀਤੀ ਗਈ 40ਵੀਂ ਸਾਲਾਨਾ ਜਨਰਲ ਮੀਟਿੰਗ ‘ਚ ਨਵੀਂ ਕਾਰਜਕਾਰਨੀ ਦੀ ਨਿਯੁਕਤੀ ਕਰਦਿਆਂ ਬਤੌਰ ਚੇਅਰਪਰਸਨ ਸ੍ਰੀਮਤੀ ਰਾਨੀ ਸਿੰਘ, ਵਾਈਸ ਚੇਅਰਪਰਸਨ ਰਾਨੂੰ ਵਸਨ, ਸਕੱਤਰ ਨਿਰਮਲਾ ਨਾਗਾਰਾਜਨ ਅਤੇ ਖ਼ਜ਼ਾਨਚੀ ਕੁਲਦੀਪ ਸਿੰਘ ਬੁੱਟਰ ਦੀ ਅਹੁਦੇਦਾਰਾਂ ਦੇ ਤੌਰ ‘ਤੇ ਚੋਣ ਕੀਤੀ ਗਈ | ਮੀਟਿੰਗ ‘ਚ ਸ੍ਰੀਮਤੀ ਜਯਾ ਪੀਸਾਪਤੀ, ਚਿਤਰਾ ਸ੍ਰੀਧਰ, ਮਾਨਸੀ ਭਾਰਗਵ, ਇੰਦਰਜੀਤ ਵਸਨ, ਨਿੱਕੀ ਨਾਰਵਾਨੀ, ਨਵਤੇਜ ਸਿੰਘ ਅਟਵਾਲ , ਜਤਿਨ ਮਹਿਤਾ, ਸੁਸ਼ਮਾ ਕੁਮਾਰ ਅਤੇ ਰਕੇਸ਼ ਪੁਰੋਹਿਤ ਨੂੰ ਬਤੌਰ ਮੈਂਬਰ ਨਿਯੁਕਤ ਕੀਤਾ ਗਿਆ ।
ਸ਼੍ਰੀ ਮਾਨ ਜੀ਼.ਟੀ. ਗੁੱਲ ਸਰਕਲ ਦੇ ਸਥਾਈ ਸਲਾਹਕਾਰ ਹਨ ਅਤੇ ਸ਼੍ਰੀ ਮਤੀ ਪੁਰਵਿਜ ਸ਼ਰੌਫ ਅਤੇ ਸ਼੍ਰੀ ਮਾਨ ਪੁਨੀਤ ਅਗਰਾਵਾਲ ਮੁੱਖੀ ਭਾਰਤੀ ਦੂਤਾਵਾਸ ਸਰਕਲ ਦੇ ਸਰਪ੍ਰਸਤ ਹਨ।
ਇਥੇ ਜ਼ਿਕਰਯੋਗ ਹੈ ਕਿ ਇੰਡੀਅਨ ਆਰਟਸ ਸਰਕਲ ਹਾਂਗਕਾਂਗ ਵਲੋਂ ਹਾਂਗਕਾਂਗ ਵਸਦੇ ਭਾਈਚਾਰੇ ‘ਚ ਕਲਾ ਨੂੰ ਪ੍ਰਫੁੱਲਿਤ ਕਰਨ ਵਿਚ ਜਿਥੇ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਰਿਹਾ ਹੈ, ਉਥੇ ਕਰੀਬ 40 ਸਾਲਾਂ ਤੋਂ ਭਾਰਤੀ ਸੱਭਿਆਚਾਰਕ ਅਤੇ ਭਾਰਤੀ ਕਲਾਵਾਂ ਦੀ ਵਿਲੱਖਣ ਪੇਸ਼ਕਾਰੀ ਅਹਿਮ ਪ੍ਰੋਗਰਾਮਾਂ ਰਾਹੀਂ ਦੂਸਰੇ ਭਾਈਚਾਰਿਆਂ ਸਾਹਮਣੇ ਪ੍ਰਦਰਸ਼ਿਤ ਕਰਕੇ ਵਿਦੇਸ਼ੀ ਧਰਤੀ ‘ਤੇ ਭਾਰਤੀ ਸੰਸਕ੍ਰਿਤ ਦੇ ਮਾਣ ਵਿਚ ਵਾਧਾ ਕੀਤਾ ਜਾਂਦਾ ਰਿਹਾ ਹੈ |