ਅਗਲੀਆਂ ਚੋਣਾਂ ਤੋਂ ਪਹਿਲਾਂ ਫੇਸਬੁੱਕ, ਗੂਗਲ ਤੇ ਟਵਿੱਟਰ ਤੇ ਸਖਤੀ

0
318

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਵਧਦੀਆਂ ਫੇਕ ਨਿਊਜ਼ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ ਫੇਸਬੁੱਕ, ਟਵਿੱਟਰ ਤੇ ਗੂਗਲ ਨੂੰ ਨਾਲ ਇਕਰਾਰ ਕੀਤਾ ਹੈ। ਇਹ ਇਕਰਾਰ ਲੋਕ ਸਭਾ ਚੋਣਾਂ ਵਿੱਚ ਫੇਕ ਨਿਊਜ਼ ਦੇ ਵਧਦੇ ਪ੍ਰਸਾਰ ਨੂੰ ਰੋਕਣ ਲਈ ਕੀਤਾ ਗਿਆ ਹੈ। ਇਸ ਤਹਿਤ ਇਹ ਸੋਸ਼ਲ ਮੀਡੀਆ ਕੰਪਨੀਆਂ ਲੋਕ ਸਭਾ ਚੋਣਾਂ ਦੌਰਾਨ ਪੋਸਟ ਕੀਤੇ ਜਾਣ ਵਾਲੀ ਸਾਰੀ ਸਿਆਸੀ ਸਮੱਗਰੀ ‘ਤੇ ਨਜ਼ਰ ਰੱਖਣਗੀਆਂ ਤੇ ਫੇਕ ਨਿਊਜ਼ ਨੂੰ ਉਤਸ਼ਾਹਤ ਕਰਨ ਵਾਲੇ ਪੋਸਟਾਂ ਨੂੰ ਆਪਣੇ ਟਾਈਮਲਾਈਨ ਤੋਂ ਹਟਾ ਵੀ ਦੇਣਗੀਆਂ।

ਪਿਛਲੇ ਮਹੀਨੇ ਇਨ੍ਹਾਂ ਕੰਪਨੀਆਂ ਦੀ ਚੋਣ ਕਮਿਸ਼ਨ ਨਾਲ ਬੈਠਕ ਹੋਈ ਸੀ। ਬੈਠਕ ਵਿੱਚ ਚੋਣ ਕਮਿਸ਼ਨ ਨੇ ਕੰਪਨੀਆਂ ਨੂੰ ਨਰਦੇਸ਼ ਦਿੱਤੇ ਸਨ ਕਿ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਲੈ ਕੇ ਵੋਟਿੰਗ ਤਕ ਸੋਸ਼ਲ ਮੀਡੀਆ ਪਲੇਟਫਾਰਨ ‘ਤੇ ਕੋਈ ਵੀ ਪਾਰਟੀ ਕਿਸੇ ਵੀ ਤਰ੍ਹਾਂ ਦਾ ਸਿਆਸੀ ਪ੍ਰਚਾਰ ਨਾ ਕਰ ਸਕੇ।

ਚੋਣ ਕਮਿਸ਼ਨ ਨੇ ਕਿਹਾ ਕਿ ਵੋਟਿੰਗ ਤੋਂ ਪਹਿਲਾਂ ਸਿਆਸੀ ਪ੍ਰਚਾਰ ‘ਤੇ ਰੋਕ ਲੱਗਣ ਤੋਂ ਬਾਅਧ ਵੀ ਪਾਰਟੀਆਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਪੈਸੇ ਦੇ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਸਕਦੀਾਂ ਹਨ। ਸੋਸ਼ਲ ਮੀਡੀਆ ਕੰਪਨੀਆਂ ਨੇ ਚੋਣ ਕਮਿਸ਼ਨ ਦੇ ਅਪੀਲ ਪ੍ਰਵਾਨ ਕਰ ਲਈ ਤੇ ਲਾਗੂ ਕਰਨ ਦਾ ਵਿਸ਼ਵਾਸ ਵੀ ਦਵਾਇਆ।